ਹੈਪੀ ਰਾਏਕੋਟੀ ਦੇ ਨਵੇਂ ਗੀਤ ‘ਜਾ ਤੇਰੇ ਬਿਨਾਂ’ ਦਾ ਫਰਸਟ ਲੁੱਕ ਆਇਆ ਸਾਹਮਣੇ, ਤਾਨੀਆ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਰੋਮਾਂਟਿਕ ਕਮਿਸਟਰੀ

Reported by: PTC Punjabi Desk | Edited by: Lajwinder kaur  |  September 19th 2022 06:37 PM |  Updated: September 19th 2022 06:32 PM

ਹੈਪੀ ਰਾਏਕੋਟੀ ਦੇ ਨਵੇਂ ਗੀਤ ‘ਜਾ ਤੇਰੇ ਬਿਨਾਂ’ ਦਾ ਫਰਸਟ ਲੁੱਕ ਆਇਆ ਸਾਹਮਣੇ, ਤਾਨੀਆ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਰੋਮਾਂਟਿਕ ਕਮਿਸਟਰੀ

First look of Happy Raikoti's new song 'Ja Tere Bina': ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਜੋ ਕਿ ਬਹੁਤ ਜਲਦ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ 'ਚੋਂ ਪਹਿਲਾ ਗੀਤ ਲੈ ਕੇ ਆ ਰਹੇ ਹਨ। ਜਿਸ ਦੀ ਜਾਣਕਾਰੀ ਖੁਦ ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ‘Ja Tere Bina’ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ। ਇਸ ਗੀਤ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਤਾਨੀਆ ਆਪਣੀ ਅਦਾਕਾਰੀ ਦਾ ਤੜਕਾ ਲਗਾਉਂਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

 

Happy-Raikoti Image Source: Instagram

ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਉਸਦੇ ਉੱਪਰ ਹੈਪੀ ਰਾਏਕੋਟੀ ਤੇ ਤਾਨੀਆ ਦੀ ਕਿਊਟ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਟਾਈਟਲ ਤੋਂ ਲੱਗ ਰਿਹਾ ਹੈ ਕਿ ਇਹ ਗੀਤ ਰੋਮਾਂਟਿਕ ਜ਼ੌਨਰ ਵਾਲਾ ਹੋਵੇਗਾ। ਫਿਲਹਾਲ ਗੀਤ ਦੇ ਫਰਸਟ ਲੁੱਕ ਦੇ ਨਾਲ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਗਿਆ । ਜੀ ਹਾਂ ਇਹ ਪੂਰਾ ਗੀਤ 21 ਸਤੰਬਰ ਨੂੰ ਰਿਲੀਜ਼ ਹੋਵੇਗਾ।

happy raikoti new song Image Source: Instagram

ਦੱਸ ਦਈਏ ਤਾਨੀਆ ਜੋ ਕਿ ਜ਼ਿਆਦਾਤਰ ਫ਼ਿਲਮਾਂ 'ਚ ਹੀ ਅਦਾਕਾਰੀ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹ ਬਹੁਤ ਹੀ ਘੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਪਰ ਜਿੰਨੇ ਵੀ ਮਿਊਜ਼ਿਕ ਵੀਡੀਓਜ਼ ਕੀਤੇ ਹਨ, ਉਨ੍ਹਾਂ ਸਾਰਿਆਂ ‘ਚ ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਨੂੰ ਸਭ ਨੇ ਪਸੰਦ ਕੀਤਾ ਹੈ। ਇਸ ਵਾਰ ਇਸ ਨਵੇਂ ਆਉਣ ਵਾਲੇ ਗੀਤ 'ਚ ਤਾਨੀਆ ਤੇ ਹੈਪੀ ਰਾਏਕੋਟੀ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ।

Image Source: Instagram

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਨੇ ਹੀ ਲਿਖੇ ਤੇ ਗਾਏ ਹਨ। ਗਾਣੇ ਨੂੰ ਮਿਊਜ਼ਿਕ ਗੋਲਡਬੁਆਏ ਵੱਲੋਂ ਦਿੱਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ਨੂੰ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ। ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਨੇ। ਉਨ੍ਹਾਂ ਦੇ ਲਿਖੇ ਕਈ ਨਾਮੀ ਗਾਇਕਾਂ ਨੇ ਗਾਏ ਨੇ । ਇਸ ਤੋਂ ਇਲਾਵਾ ਉਹ ਵੀ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੇ ਗੀਤ ਦੇ ਚੁੱਕੇ ਹਨ ਤੇ ਗਾ ਵੀ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network