ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

written by Lajwinder kaur | August 01, 2021

ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਪਿਛਲੇ ਸਾਲ ਖੁਸ਼ੀਆਂ ਨੇ ਦਸਤਕ ਦਿੱਤੀ । ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ । ਅੱਜ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪੁੱਤਰ ਦਾ ਚਿਹਰਾ ਦਿਖਾਉਂਦੇ ਹੋਏ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ।

amrita rao imaged Image Source: Instagram

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ

ਹੋਰ ਪੜ੍ਹੋ : ਪਰਮੀਸ਼ ਵਰਮਾ ਨੂੰ ਵੀ ਯਾਦ ਆਏ ਯਾਰ ਅਣਮੁੱਲੇ, ‘Friendship Day’ ਮੌਕੇ ‘ਤੇ ਦੋਸਤਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਦੇਖੋ ਇਹ ਖ਼ਾਸ ਵੀਡੀਓ

amrita rao Image Source: Instagram

ਇਸ ਤਸਵੀਰ ‘ਚ ਅਦਾਕਾਰਾ ਅੰਮ੍ਰਿਤ ਰਾਓ ਆਪਣੇ ਨੌਂ ਮਹੀਨਿਆਂ ਦੇ ਪੁੱਤਰ ਵੀਰ ਤੇ ਪਤੀ ਆਰ ਜੇ ਅਨਮੋਲ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲੰਬੀ ਚੌੜੀ ਕੈਪਸ਼ਨ ਲਿਖੀ ਹੈ। ਇਹ ਤਸਵੀਰ ਉਨ੍ਹਾਂ ਨੇ ਅੱਜ ‘ਫਰੈਂਡਸ਼ਿਪ ਡੇਅ’ ਮੌਕੇ ਉੱਤੇ ਪੋਸਟ ਕੀਤੀ ਹੈ।

inside image of amrita rao shared her family image Image Source: Instagram

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘Friendship in the Air 🤗❤️ ਅੱਜ ਫ੍ਰੈਂਡਸ਼ਿਪ ਡੇਅ ਤੇ ਸਾਡੇ ਛੋਟੇ ਦੋਸਤ ਤੁਸੀਂ 9 ਮਹੀਨਿਆਂ ਦੇ ਹੋ ਗਏ ਹੋ !! #ਵੀਰ..ਪਹਿਲਾਂ ਉਹ 9 ਮਹੀਨੇ ਜਦੋਂ ਤੂੰ ਮੇਰੇ ਅੰਦਰ ਸੀ ਅਤੇ ਅੱਜ ਤੂੰ ਸਾਡੀ ਬਾਂਹ ਵਿੱਚ 9 ਮਹੀਨੇ ਪੂਰੇ ਕਰਦੇ ਹੋਏ’!। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆਪਣੇ ਪੁੱਤ ਦੇ ਲਈ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

 

You may also like