ਦੇਖੋ ਹਿਨਾ ਖ਼ਾਨ ਦੀ ਸਵੈਗੀ ਅਵਤਾਰ ਉਨ੍ਹਾਂ ਦੀ ਪਹਿਲੀ ਪੰਜਾਬੀ ਵੀਡੀਓ "ਭਸੂੜੀ" ਚ

Written by  Gourav Kochhar   |  February 28th 2018 06:04 AM  |  Updated: February 28th 2018 06:04 AM

ਦੇਖੋ ਹਿਨਾ ਖ਼ਾਨ ਦੀ ਸਵੈਗੀ ਅਵਤਾਰ ਉਨ੍ਹਾਂ ਦੀ ਪਹਿਲੀ ਪੰਜਾਬੀ ਵੀਡੀਓ "ਭਸੂੜੀ" ਚ

Hina Khan Makes Her Debut In Punjabi Music Industry: ਹਿਨਾ ਖ਼ਾਨ ਨੇ ਭਲਾਂ ਹੀ ਬਿਗ ਬਾਸ ਨਹੀਂ ਜਿੱਤਿਆ, ਪਰ ਉਸਨੇ ਨਿਸ਼ਚਿਤ ਤੌਰ 'ਤੇ ਕਈ ਦਿਲ ਅਤੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਜਿੱਤ ਲਿਆ ਹੈ | ਹਿਨਾ ਨੇ ਆਪਣੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਸਿੱਧ ਅਤੇ ਲੰਬੇ ਸਮੇਂ ਚੱਲਣ ਵਾਲੇ ਟੀ.ਵੀ. ਸ਼ੋਅ ਤੋਂ ਕੀਤੀ ਸੀ | ਬਾਅਦ ਚ ਉਨ੍ਹਾਂ ਨੇ ਦੋ ਰਿਐਲਿਟੀ ਸ਼ੋਅ- ਖ਼ਤਰੋਂ ਕੇ ਖਿਲਾੜੀ ਅਤੇ ਬਿਗ ਬਾਸ ਵਿਚ ਹਿੱਸਾ ਲਿਆ ਅਤੇ ਇਕ ਔਰਤ ਦੇ ਸਾਹਸ ਦਾ ਪ੍ਰਦਰਸ਼ਨ ਕੀਤਾ |

ਹੁਣ ਹਿਨਾ ਤਿਆਰ ਨੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਲਈ | ਜੀ ਹਾਂ | ਹਿਨਾ ਨੂੰ ਤੁਸੀਂ ਜਲਦ ਦੇਖੋਗੇ ਪ੍ਰੀਤ ਹੁੰਢਲ ਦੇ ਅਗਲੇ ਗੀਤ '' ਭਸੂੜੀ Bhasudi'' ਚ | ਗੀਤ ਦੀ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਰੌਬੀ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਇਸ ਗਾਣੇ ਵਿਚ ਹਿਨਾ ਦੇ ਨਾਲ ਪੰਜਾਬੀ ਗਾਇਕ ਅਤੇ ਕਲਾਕਾਰ ਸੋਨੂ ਠੁਕਰਾਲ ਦੇਖਣ ਨੂੰ ਮਿਲਣਗੇ | ਗਾਣੇ ਦੀ ਸ਼ੂਟਿੰਗ ਪਟਿਆਲਾ ਸ਼ਹਿਰ ਵਿਚ ਕੀਤੀ ਗਈ ਹੈ |

ਹਿਨਾ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਗੀਤ ਦੀ ਸ਼ੂਟਿੰਗ ਦੇ ਦੌਰਾਨ ਦੀ ਤਸਵੀਰਾਂ ਸਾਂਝਾ ਕੀਤੀਆਂ | ਤੇ ਇੰਨਾ ਤਸਵੀਰਾਂ ਚ ਹਿਨਾ ਬੇਹੱਦ ਖੂਬਸੂਰਤ ਲਗ ਰਹੀ ਹੈ | ਯਕੀਨ ਨਾਈ ਹੁੰਦਾ, ਤਾਂ ਤੁਸੀਂ ਆਪ ਦੇਖੋ :

'ਭੁਸੁੜੀ' ਵਿਚ ਹਿੰਦੀ ਅਤੇ ਹਰਿਆਣਵੀ ਰੇਪਰ ਪਰਧਾਨ ਵੀ ਸ਼ਾਮਿਲ ਹਨ | ਗੀਤ ਨੂੰ ਗੋਲ੍ਡ ਮੀਡੀਆ ਦੇ ਬੈਨਰ ਹੇਠ ਗੀਤ ਪੇਸ਼ ਕੀਤਾ ਜਾ ਰਿਹਾ ਹੈ | ਹਿਨਾ ਖ਼ਾਨ Hina Khan ਦੇ ਅਭਿਨੈ ਕੁਸ਼ਲਤਾ ਬਾਰੇ ਬਿਲਕੁਲ ਕੋਈ ਸਵਾਲ ਨਹੀਂ ਹੈ |

ਦਸ ਦੇਈਏ ਕਿ ਸ਼ੋਅ ਛੱਡਣ ਤੋਂ ਬਾਅਦ ਵੀ, ਕਈ ਲੋਕੀ ਅਜ ਵੀ ਉਨ੍ਹਾਂ ਨੂੰ ਉਨ੍ਹਾਂ ਸੇ ਸਕਰੀਨ ਨਾਮ ਨਾਲ ਦੀ ਜਾਣਦੇ ਹਨ | ਨਾਲ ਹੀ ਹਿਨਾ ਦੀ ਆਵਾਜ਼ ਬੇੱਹਦ ਸੁਰੀਲੀ ਹੈ | ਆਪਣੇ ਹੁਨਰ ਦਾ ਪ੍ਰਦਰਸ਼ਨ ਉਹ ਦੋਨੋ ਰਿਐਲਿਟੀ ਸ਼ੋਅ ਵਿਚ ਕਰ ਚੁਕੇ ਹਨ |

ਫਿਲਹਾਲ, ਹਿਨਾ ਸਿਰਫ ਗਾਣੇ ਵਿਚ ਦਿਖਾਈ ਦੇਣਗੀ ਪਰ ਉਹ ਯਕੀਨੀ ਤੌਰ 'ਤੇ ਕਾਫੀ ਪ੍ਰਤਿਭਾਸ਼ਾਲੀ ਹੈ , ਤੇ ਉਹ ਪੰਜਾਬੀ ਗਾਣਿਆਂ' ਵਿਚ ਵੀ ਹੱਥ ਅਜ਼ਮਾ ਸਕਦੀ ਹੈ |ਉਨ੍ਹਾਂ ਦੇ ਪਹਿਲੀ ਪੰਜਾਬੀ ਪ੍ਰੋਜੈਕਟ ਦੀ ਰਿਲੀਜ਼ ਦੀ ਤਾਰੀਖ ਦਾ ਐਲਾਨ ਹਾਲੇ ਤਕ ਨਹੀਂ ਹੋਇਆ ਹੈ |

ਪਰ ਸਾਨੂੰ ਇਸ ਗੱਲ ਦੀ ਯਕੀਨ ਹੈ ਕਿ ਹਿਨਾ ਖਾਨ ਪੰਜਾਬੀ ਇੰਡਸਟ੍ਰੀ ਵਿਚ ਵੀ ਆਪਣੀ ਛਾਪ ਜ਼ਰੂਰ ਛੱਡਣਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network