ਪਹਿਲੀ ਵਾਰ ਨਜ਼ਰ ਆਈ ਮਾਨਸੀ ਸ਼ਰਮਾ ਆਪਣੇ ਨਵਜੰਮੇ ਪੁੱਤਰ ਦੇ ਨਾਲ, ਯੁਵਰਾਜ ਹੰਸ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  May 17th 2020 06:06 PM  |  Updated: May 17th 2020 06:06 PM

ਪਹਿਲੀ ਵਾਰ ਨਜ਼ਰ ਆਈ ਮਾਨਸੀ ਸ਼ਰਮਾ ਆਪਣੇ ਨਵਜੰਮੇ ਪੁੱਤਰ ਦੇ ਨਾਲ, ਯੁਵਰਾਜ ਹੰਸ ਨੇ ਸ਼ੇਅਰ ਕੀਤੀਆਂ ਤਸਵੀਰਾਂ

ਪਾਲੀਵੁੱਡ ਦਾ ਖ਼ੂਬਸੂਰਤ ਜੋੜਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ 12 ਮਈ ਨੂੰ ਮੰਮੀ ਪਾਪਾ ਬਣ ਚੁੱਕੇ ਨੇ । ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ । ਪਹਿਲੀ ਵਾਰ ਮਾਨਸੀ ਸ਼ਰਮਾ ਆਪਣੇ ਬੇਟੇ ਦੇ ਨਾਲ ਨਜ਼ਰ ਆਈ ਹੈ । ਜੀ ਹਾਂ ਇਹ ਤਸਵੀਰਾਂ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਸ਼ੇਅਰ ਕੀਤੀਆਂ ਨੇ । 

ਤਸਵੀਰਾਂ ‘ਚ ਮਾਨਸੀ ਸ਼ਰਮਾ ਨੇ ਬੇਟੇ ਹ੍ਰੇਦਾਨ ਨੂੰ ਗੋਦੀ ‘ਚ ਲਿਆ ਹੋਇਆ ਹੈ । ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੋਵਾਂ ਨੇ ਮਾਸਕ ਵੀ ਪਹਿਨੇ ਹੋਏ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਲਾਕਡਾਊਨ ਦੇ ਚੱਲਦੇ ਹੰਸ ਰਾਜ ਹੰਸ ਆਪਣੇ ਪੋਤੇ ਨੂੰ ਮਿਲ ਨਹੀਂ ਸੀ ਪਾਏ ਪਰ ਉਨ੍ਹਾਂ ਨੇ ਆਪਣੇ ਪੋਤੇ ਦੇ ਲਈ ਲੋਰੀ ਗਾਈ ਜਿਸ ਨੂੰ ਯੁਵਰਾਜ ਹੰਸ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਵੀ ਕੀਤੀ ਹੈ ।

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇੱਕ-ਦੂਜੇ ਨੂੰ ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ । ਮਾਨਸੀ ਸ਼ਰਮਾ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ ਤੇ ਯੁਵਰਾਜ ਹੰਸ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਬਹੁਤ ਜਲਦ ਇਹ ਜੋੜੀ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।

 

 

View this post on Instagram

 

Yuvraj and Mansi blessed with baby boy ? Follow @ipollywoodlife !! #ipollywoodlife #yuvrajhans #mansisharma

A post shared by IPollywoodLife (@ipollywoodlife) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network