
ਫਿੱਟਨੈਸ ਮਾਡਲ ਸੁੱਖ ਜੌਹਲ (Sukh johal) ਦਾ ਵਿਆਹ (Wedding)ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁੱਖ ਜੌਹਲ ਆਪਣੀ ਨਵ-ਵਿਆਹੁਤਾ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਮਿਸ ਪੂਜਾ ਅਤੇ ਅਤੇ ਸਿੰਗਾ ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ
ਦੱਸ ਦਈਏ ਕਿ ਸੁੱਖ ਜੌਹਲ ਬਰਨਾਲਾ ਦੇ ਰਹਿਣ ਵਾਲੇ ਹਨ । ਕਿਸੇ ਸਮੇਂ ਉਹ ਨਸ਼ੇ ਦੇ ਆਦੀ ਸਨ।ਪਰ ਉਸ ਨੇ ਆਪਣੇ ਆਪ ਨੂੰ ਬਦਲਣ ਦੀ ਠਾਣੀ ਅਤੇ ਅੱਜ ਉਹ ਨਸ਼ਿਆਂ ਨੂੰ ਛੱਡ ਕੇ ਫਿੱਟਨੈਸ ਟ੍ਰੇਨਰ ਬਣ ਚੁੱਕਿਆ ਹੈ । ਉਸ ਦੇ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

ਬਰਨਾਲਾ ਦਾ ਰਹਿਣ ਵਾਲਾ ਸੁੱਖ ਜੌਹਲ ਹੁਣ ਖੁਦ ਜਿੱਥੇ ਆਨਲਾਈਨ ਟ੍ਰੇਨਿੰਗ ਦੇ ਕੇ ਹਜ਼ਾਰਾਂ ਰੁਪਏ ਕਮਾ ਰਿਹਾ ਹੈ ।ਉਸ ਨੂੰ ਜ਼ਿਆਦਾਤਰ ਲੋਕ ਸੁੱਖ ਪੰਡੋਰੀ ਦੇ ਨਾਂਅ ਨਾਲ ਵੀ ਜਾਣਦੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ ।

ਜਿਸ ‘ਚ ਉਹ ਆਪਣੇ ਜ਼ਬਰਦਸਤ ਐਕਸਰਸਾਈਜ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ।ਕੋਈ ਸਮਾਂ ਹੁੰਦਾ ਸੀ ਸੁੱਖ ਜੌਹਲ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਲਈ ਕਦੇ ਮਾਂ ਅਤੇ ਕਦੇ ਪਿਤਾ ਕੋਲੋਂ ਨਸ਼ੇ ਦੇ ਲਈ ਪੈਸੇ ਮੰਗਦਾ ਸੀ ।ਪਰ ਹੁਣ ਉਸ ਦਾ ਪਰਿਵਾਰ ਖੁਸ਼ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਸਦਬੁੱਧੀ ਬਖਸ਼ੀ ਹੈ ।
View this post on Instagram