ਅਦਾਕਾਰ ਦੀਨੋ ਮੌਰੀਆ ਲਈ ਉਸ ਦੀ ਵਧੀਆ ਦਿੱਖ ਵੀ ਬਣ ਗਈ ਸੀ ਪ੍ਰੇਸ਼ਾਨੀ ਦਾ ਸਬੱਬ, ਅਦਾਕਾਰ ਨੇ ਖੁਦ ਕੀਤਾ ਖੁਲਾਸਾ

Written by  Shaminder   |  March 15th 2022 03:52 PM  |  Updated: March 15th 2022 03:52 PM

ਅਦਾਕਾਰ ਦੀਨੋ ਮੌਰੀਆ ਲਈ ਉਸ ਦੀ ਵਧੀਆ ਦਿੱਖ ਵੀ ਬਣ ਗਈ ਸੀ ਪ੍ਰੇਸ਼ਾਨੀ ਦਾ ਸਬੱਬ, ਅਦਾਕਾਰ ਨੇ ਖੁਦ ਕੀਤਾ ਖੁਲਾਸਾ

ਦੀਨੋ ਮੌਰੀਆ (Dino Morea) ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ  ਹਨ । ਕੋਈ ਸਮਾਂ ਹੁੰਦਾ ਸੀ ਦੀਨੋ ਮੌਰੀਆ ਬਾਲੀਵੁੱਡ (Bollywood) ਇੰਡਸਟਰੀ ਦੇ ਮਸ਼ਗੂਰ ਅਦਾਕਾਰਾਂ ਚੋਂ ਇੱਕ ਸਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।ਅੱਜ ਕੱਲ੍ਹ ਉਹ ਕਈ ਵੈੱਬ ਸੀਰੀਜ਼ ਅਤੇ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹਾਲ ਹੀ ‘ਚ ਅਦਾਕਾਰ ਨੇ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਫ਼ਿਲਮ ਮੇਕਰਸ ਨੇ ਕਦੇ ਵੀ ਉਨ੍ਹਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ ।

Dino Morea image From instgram

ਹੋਰ ਪੜ੍ਹੋ : ਕੰਗਨਾ ਰਣੌਤ ਨੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੀ ਕੀਤੀ ਸ਼ਲਾਘਾ

ਕਈ ਵੱਡੀਆਂ ਫ਼ਿਲਮਾਂ ਅਤੇ ਪ੍ਰੋਜੈਕਟਸ ‘ਚ ਉਨ੍ਹਾਂ ਨੂੰ ਕਾਸਟ ਨਾ ਕਰਨ ਦੇ ਪਿੱਛੇ ਦਾ ਕਾਰਨ ਉਨ੍ਹਾਂ ਨੇ ਦੱਸਦਿਆਂ ਕਿਹਾ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਲੁੱਕਸ ਹਨ ।ਅਦਾਕਾਰ ਨੇ ਕਿਹਾ ਕਿ ਡਾਇਰੈਕਟਰਸ ਨੇ ਕਦੇ ਵੀ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੇ ਨਾਲ ਨਹੀਂ ਵੇਖਿਆ । ਹਰ ਡਾਇਰੈਕਟਰ ਦਾ ਇਹੀ ਕਹਿਣਾ ਹੁੰਦਾ ਹੈ ਕਿ ਤੁਸੀਂ ਵਧੀਆ ਲੱਗ ਰਹੇ ਹੋ । ਪਰ ਤੁਸੀਂ ਮੇਰੇ ਲੁੱਕਸ ਤੋਂ ਕੀ ਲੈਣਾ।ਮੈਂ ਆਪਣੀ ਲੁੱਕਸ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹਾਂ ।

Dino Morea,, image From instagram

ਕਈ ਵਾਰ ਵਧੀਆ ਦਿਖਣਾ ਵੀ ਬਾਲੀਵੁੱਡ ‘ਚ ਤੁਹਾਡੇ ਖਿਲਾਫ ਕੰਮ ਕਰਦਾ ਹੈ ।ਦੀਨੋ ਮੌਰੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਬਿਪਾਸ਼ਾ ਬਾਸੂ ਦੇ ਨਾਲ ਫ਼ਿਲਮ ‘ਰਾਜ਼’ ‘ਚ ਵੀ ਕੰਮ ਕੀਤਾ ਹੈ।ਇਸੇ ਫ਼ਿਲਮ ਦੇ ਦੌਰਾਨ ਵੀ ਉਨ੍ਹਾਂ ਦਾ ਨਾਮ ਬਿਪਾਸ਼ਾ ਬਾਸੂ ਦੇ ਨਾਲ ਵੀ ਜੁੜਿਆ ਸੀ । ਇਹ ਫ਼ਿਲਮ ਹਿੱਟ ਫ਼ਿਲਮ ਸਾਬਿਤ ਹੋਈ ਸੀ ਅਤੇ ਹਾਲ ਹੀ ‘ਚ ਉਹ ਐਮਪਾਇਰ ‘ਚ ਨਜ਼ਰ ਆਏ ਸਨ ।

 

View this post on Instagram

 

A post shared by Dino Morea (@thedinomorea)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network