ਵਿਦੇਸ਼ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਢੋਲ ਦੇ ਡਗੇ ‘ਤੇ ਭੰਗੜਾ ਪਾਉਂਦੇ ਨਜ਼ਰ ਆਈ ਵਿਦੇਸ਼ ਦੀ ਪੁਲਿਸ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

written by Shaminder | July 26, 2022

ਦਰਸ਼ਨ ਔਲਖ (Darshan Aulakh) ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਚਾਹੁਣ ਵਾਲਿਆਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ ।

Darshan Aulakh ,, image From instagram

ਹੋਰ ਪੜ੍ਹੋ : ਦਰਸ਼ਨ ਔਲਖ ਨੇ ਸਾਂਝਾ ਕੀਤਾ ਆਪਣੇ ਖੇਤਾਂ ਦਾ ਨਜ਼ਾਰਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ 

ਦਰਸ਼ਨ ਔਲਖ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਦੇਸ਼ ਦੀ ਪੁਲਿਸ ਭੰਗੜੇ ਦੇ ਸਟੈੱਪ ਸਿੱਖਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਪੁਲਿਸ ਅਫਸਰਾਂ ਨੂੰ ਇੱਕ ਸਰਦਾਰ ਭੰਗੜੇ ਦੀ ਟ੍ਰੇਨਿੰਗ ਦਿੰਦਾ ਦਿਖਾਈ ਦੇ ਰਿਹਾ ਹੈ ਅਤੇ ਇਹ ਪੁਲਿਸ ਅਫਸਰ ਢੋਲ ਦੀ ਥਾਪ ‘ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ ।

Darshan Aulakh image From instagram

ਹੋਰ ਪੜ੍ਹੋ : ਗਰਮੀ ‘ਚ ਰੁੱਖਾਂ ਦੀ ਛਾਵੇਂ ਇੰਝ ਸਮਾਂ ਬਿਤਾਉਂਦੇ ਨੇ ਸਰਹੱਦਾਂ ਦੇ ਰਾਖੇ, ਵੀਡੀਓ ਦਰਸ਼ਨ ਔਲਖ ਨੇ ਕੀਤਾ ਸਾਂਝਾ

ਇਸ ਵੀਡੀਓ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬੀਆਂ ਨੇ ਜਿੱਥੇ ਆਪਣੀ ਹਰ ਖੇਤਰ ‘ਚ ਮੱਲਾਂ ਮਾਰੀਆਂ ਨੇ ਉੱਥੇ ਹੀ ਇੱਥੋਂ ਦੇ ਲੋਕ ਨਾਚ ਵੀ ਵਿਦੇਸ਼ੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।

Darshan Aulakh image from instagram

ਦਰਸ਼ਨ ਔਲਖ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਦਰਸ਼ਨ ਔਲਖ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਵੱਲੋਂ ਸ਼ੇਅਰ ਕੀਤੇ ਗਏ ਵੀਡੀਓਜ਼ ‘ਚ ਕੋਈ ਨਾ ਕੋਈ ਸੁਨੇਹਾ ਦਿੱਤਾ ਜਾਂਦਾ ਹੈ ।

You may also like