ਇਸ ਵਿਦੇਸ਼ੀ ਔਰਤ ਨੇ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਪਾਇਆ ਭੰਗੜਾ, ਵੇਖੋ ਵੀਡੀਓ

written by Shaminder | November 15, 2022 06:11pm

ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ । ਵਿਦੇਸ਼ੀ ਵੀ ਪੰਜਾਬੀ ਗੀਤਾਂ (Punjabi Song)  ‘ਤੇ ਅਕਸਰ ਡਾਂਸ ਕਰਦੇ ਹੋਏ ਵੇਖੇ ਜਾਂਦੇ ਹਨ । ਹੁਣ ਇੱਕ ਵਿਦੇਸ਼ੀ ਮਹਿਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ (Surjit Bindrakhia)  ਦੇ ਗੀਤ ‘ਤੇ ਭੰਗੜਾ ਕਰਦੀ ਹੋਈ ਨਜ਼ਰ ਆ ਰਹੀ ਹੈ ।

olly G ,, Image Source : Instagram

ਹੋਰ ਪੜ੍ਹੋ : ਬਗਾਵਤ, ਬਦਲਾ ਅਤੇ ਬਹਾਦਰੀ ਦੀ ਕਹਾਣੀ ਨੂੰ ਦਰਸਾਉਂਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਟ੍ਰੇਲਰ ਰਿਲੀਜ਼

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਹ ਮਹਿਲਾ ਟੈਕਸਾਸ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਇਸ ਨੇ ਖੁਦ ਹੀ ਭੰਗੜਾ ਸਿੱਖਿਆ ਹੈ । ਇਸ ਮਹਿਲਾ ਦੇ ਹੋਰ ਵੀ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ ।

Olly G,

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਹੁਣ ਪੋਸਟ ਪਾ ਕੇ ਘਿਰੀ, ਇੰਸਟਾਗ੍ਰਾਮ ਸਟੋਰੀ ‘ਚ ਗੰਦੀ ਸ਼ਬਦਾਵਲੀ ਦਾ ਕੀਤਾ ਇਸਤੇਮਾਲ

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਫਰੀਕੀ ਮੂਲ ਦਾ ਕਿੱਲੀ ਪੌਲ ਵੀ ਪੰਜਾਬੀ ਗੀਤਾਂ ‘ਤੇ ਡਾਂਸ ਕਰਦਾ ਹੋਇਆ ਦਿਖਾਈ ਦਿੰਦਾ ਹੈ । ਉਸ ਦੇ ਵੀਡੀਓ ਵੀ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ ।

Olly G-

ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਅਸੀਂ ਪਲਾਂ ‘ਚ ਹੀ ਆਪਣੀ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ ਤੱਕ ਪਹੁੰਚਾ ਸਕਦੇ ਹਾਂ । ਇਸੇ ਦੇ ਜ਼ਰੀਏ ਕਈ ਲੋਕਾਂ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਮਿਲ ਚੁੱਕੀ ਹੈ ।

 

View this post on Instagram

 

A post shared by Voompla (@voompla)

 

You may also like