ਬੱਬੂ ਮਾਨ ਤੋਂ ਲੈ ਕੇ ਰਾਜਵੀਰ ਜਵੰਦਾ ਨੇ ਪੋਸਟ ਪਾ ਕੇ ਕਿਸਾਨਾਂ ਵੱਲੋਂ ‘ਭਾਰਤ ਬੰਦ’ ਨੂੰ ਦਿੱਤਾ ਆਪਣਾ ਸਮਰਥਨ
ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਲਾਏ ਮੋਰਚਿਆਂ ਨੂੰ ਇੱਕ ਸਾਲ ਹੋਣ ਵਾਲਾ ਹੈ । ਪਰ ਹੰਕਾਰੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।ਕੇਂਦਰ ਦੀ ਸਰਕਾਰ ਉਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਨੂੰ ਲੋਕਾਂ ਤੇ ਪੰਜਾਬੀ ਕਲਾਕਾਰ ਵੀ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।
ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ
ਗਾਇਕ ਬੱਬੂ ਮਾਨ Babbu Maan ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਨੇ।
ਗਾਇਕ ਰਾਜਵੀਰ ਜਵੰਦਾ Rajvir Jawanda ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਈ ਹੈ ਤੇ ਕੈਪਸ਼ਨ ਚ ਲਿਖਿਆ ਹੈ- ‘ਭਾਰਤ ਬੰਦ’ । ਉਨ੍ਹਾਂ ਨੇ ਨਾਲ ਹੀ ਕਿਸਾਨੀ ਵਾਲਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ- ‘ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ’। ਰਾਜਵੀਰ ਜਵੰਦਾ ਦੀ ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।
View this post on Instagram