ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ FWICE ਨੇ ਗੌਹਰ ਖ਼ਾਨ ’ਤੇ ਲਗਾਈ ਪਾਬੰਦੀ

written by Rupinder Kaler | March 16, 2021

ਕੋਰੋਨਾ ਕਾਲ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਗੌਹਰ ਖਾਨ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ । ਜਿੱਥੇ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਹੋਣ ਦੇ ਬਾਵਜੂਦ ਘਰੇਲੂ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਲਈ ਉਸ ਦੇ ਖ਼ਿਲਾਫ਼ ਮੁੰਬਈ ਦੇ ਥਾਣੇ ਵਿੱਚ ਐਫਆਈਆਰ ਦਰਜ ਹੋਈ ਹੈ ਉੱਥੇ ਹੁਣ ਇਸ ਸਭ ਦੇ ਚਲਦੇ FWICE ਨੇ ਉਸ 'ਤੇ 2 ਮਹੀਨਿਆਂ ਲਈ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।

Gauahar-Khan image from Gauahar Khan's instagram

ਹੋਰ ਪੜ੍ਹੋ :

ਬੇਟੀ ਦੇ ਜਨਮ ਦਿਨ ’ਤੇ ਰਵੀਨਾ ਟੰਡਨ ਨੇ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

Gauahar-Khan image from Gauahar Khan's instagram

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਗੌਹਰ ਖ਼ਾਨ ਤੇ ਦੋ ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਹੈ ਤੇ ਉਸ ਨੂੰ ਦੋ ਮਹੀਨਿਆਂ ਲਈ ਇੰਡਸਟਰੀ ਤੋਂ ਦੂਰ ਰਹਿਣ ਲਈ ਕਿਹਾ । ਇੱਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਬੀਵੀਐਨ ਤਿਵਾੜੀ ਨੇ ਕਿਹਾ ਕਿ ਕੋਰੋਨਾ ਸਕਾਰਾਤਮਕ ਹੋਣ ਦੇ ਬਾਵਜੂਦ ਗੌਹਰ ਖਾਨ ਦਾ ਇਸ ਤਰ੍ਹਾਂ ਘਰੇਲੂ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨਾ ਬਹੁਤ ਗੈਰ ਜ਼ਿੰਮੇਵਾਰਾਨਾ ਰਵੱਈਆ ਹੈ।

Gauahar Khan To Get Married On December 25?

ਉਨ੍ਹਾਂ ਕਿਹਾ, "ਅਜਿਹਾ ਕਰਦੇ ਹੋਏ, ਗੌਹਰ ਖਾਨ ਭੁੱਲ ਗਈ ਹੈ ਕਿ ਕਿੰਨੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ। ਘਰ ਵਿੱਚ ਕੁਆਰੰਟੀਨ ਲਈ, ਬੀਐਮਸੀ ਨੇ ਉਸ ਦੇ ਹੱਥ ਵਿੱਚ ਮੋਹਰ ਵੀ ਲਗਾਈ ਸੀ। ਇਸ ਦੇ ਬਾਵਜੂਦ, ਗੌਹਰ ਖਾਨ ਘਰੋਂ ਬਾਹਰ ਆਈ ਤੇ ਆਸੇ ਪਾਸੇ ਘੁੰਮ ਰਹੀ ਸੀ ਤੇ ਸ਼ੂਟਿੰਗ ਕਰ ਰਹੀ ਸੀ। ਉਸਦੇ ਵਿਵਹਾਰ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸੇ ਲਈ ਫੈਡਰੇਸ਼ਨ ਨੇ ਉਸ 'ਤੇ ਦੋ ਮਹੀਨਿਆਂ ਲਈ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।"

0 Comments
0

You may also like