ਗਗਨ ਕੋਕਰੀ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Student Union’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | February 22, 2021

ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।  ‘Student Union’ ਗਾਣੇ ਨੂੰ ਗਗਨ ਕੋਕਰੀ ਤੇ ਗੁਰਲੇਜ਼ ਅਖ਼ਤਰ ਹੋਰਾਂ ਨੇ ਮਿਲਕੇ ਗਾਇਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

image of gagan kokri latest song student union out now image credit: 'Student Union' Song

ਹੋਰ ਪੜ੍ਹੋ : ਆਪਣੀ ਲਾਈਫ ਪਾਟਨਰ ਪਲਕ ਦੇ ਨਾਲ ਜੰਮ ਕੇ ਡਾਂਸ ਕਰਦੇ ਨਜ਼ਰ ਆਏ ਗਾਇਕ ਕਰਨ ਔਜਲਾ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵੀਡੀਓਜ਼

inside image of gagan kokri and kamal khangura image credit: 'Student Union' Song

ਇਸ ਗੀਤ ਦੇ ਬੋਲ ਦੀਪ ਅੜੈਚਾਂ (Deep Arraicha) ਨੇ ਲਿਖੇ ਨੇ ਤੇ ਮਿਊਜ਼ਿਕ Ikwinder Sahota ਨੇ ਦਿੱਤਾ ਹੈ । Amit Kumar Films ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗਗਨ ਕੋਕਰੀ ਤੇ ਐਕਟਰੈੱਸ ਕਮਲ ਖੰਗੂਰਾ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

inside image of gagan kokri from song image credit: 'Student Union' Song

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੀ ਹਿੱਟ ਗੀਤ ਦੇ ਚੁੱਕੇ ਨੇ । ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਹੈ । ਉਹ ਅਖਰੀਲੀ ਵਾਰ ‘ਯਾਰਾ ਵੇ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ।

0 Comments
0

You may also like