ਆਪਣੀ ਲਾਈਫ ਪਾਰਟਨਰ ਪਲਕ ਦੇ ਨਾਲ ਜੰਮ ਕੇ ਡਾਂਸ ਕਰਦੇ ਨਜ਼ਰ ਆਏ ਗਾਇਕ ਕਰਨ ਔਜਲਾ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵੀਡੀਓਜ਼

written by Lajwinder kaur | February 21, 2021

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨਾਂ ਵਜੋਂ ਜਾਣੇ ਜਾਂਦੇ ਕਰਨ ਔਜਲਾ (Karan Aujla) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦੀਆਂ ਨਵੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ।

image from karan aujla instagram Image Source: Instagram

ਹੋਰ ਪੜ੍ਹੋ :  ਆਪਣੀ ਬੇਟੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਐਕਟਰੈੱਸ ਨੀਰੂ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਇਹ ਤਸਵੀਰਾਂ

inside image of karan aujla and his wife Image Source: Instagram

ਇਨ੍ਹਾਂ ਵੀਡੀਓਜ਼ ਉਹ ਲਾਈਫ ਪਾਰਟਨਰ ਪਲਕ ਦੇ ਨਾਲ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਕਰਨ ਔਜਲਾ ਦੇ ਗਾਏ ਗੀਤ ਵੱਜ ਰਹੇ ਨੇ। ਇਹ ਵੀਡੀਓ ਕਰਨ ਔਜਲਾ ਦੇ ਫੈਨ ਪੇਜ਼ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ।

instagram karan aujla pic Image Source: Instagram

ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੋਸਾਂਝ, ਜੱਸੀ ਗਿੱਲ, ਗਿੱਪੀ ਗਰੇਵਾਲ, ਦੀਪ ਜੰਡੂ ਸਣੇ ਕਈ ਨਾਮੀ ਗਾਇਕ ਗਾ ਚੁੱਕੇ ਨੇ।

0 Comments
0

You may also like