ਤਿਆਰ ਹੋ ਜਾਵੋ ਭਰਾਵਾਂ ਦੇ ਨਾਲ ਭੰਗੜੇ ਪਾਉਣ ਦੇ ਲਈ ਕਿਉਂਕਿ ਗਾਇਕ ਗਗਨ ਕੋਕਰੀ ਲੈ ਕੇ ਆ ਰਹੇ ਨੇ ‘BLESSINGS OF BROTHER’ ਸੌਂਗ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  November 24th 2021 03:36 PM  |  Updated: November 24th 2021 04:05 PM

ਤਿਆਰ ਹੋ ਜਾਵੋ ਭਰਾਵਾਂ ਦੇ ਨਾਲ ਭੰਗੜੇ ਪਾਉਣ ਦੇ ਲਈ ਕਿਉਂਕਿ ਗਾਇਕ ਗਗਨ ਕੋਕਰੀ ਲੈ ਕੇ ਆ ਰਹੇ ਨੇ ‘BLESSINGS OF BROTHER’ ਸੌਂਗ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਗਾਇਕ ਗਗਨ ਕੋਕਰੀ Gagan Kokri ਆਪਣੀ ਬਲੈਸਿੰਗਸ ਸੀਰੀਜ਼ 'ਚੋਂ ਇੱਕ ਹੋਰ ਗੀਤ ਬਲੈਸਿੰਗਰ ਆਫ ਬਰਦਰਸ ( ‘BLESSINGS OF BROTHER) ਲੈ ਕੇ ਆ ਰਹੇ ਹਨ। ਜੀ ਹਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਗੀਤ ਦੀ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ

gagan kokri ਇਸ ਗੀਤ ਦਾ ਪੋਸਟਰ ਬਹੁਤ ਹੀ ਪਿਆਰਾ ਹੈ। ਪੋਸਟਰ ਉੱਤੇ ਦੋ ਜਵਾਕ ਇੱਕ ਦੂਜੇ ਦੇ ਨਾਲ ਜੱਫੀ ਪਾ ਕੇ ਬੈਠੇ ਹੋਏ ਨਜ਼ਰ ਆ ਰਹੇ ਹਨੇ, ਜੋ ਕਿ ਭਰਾਵਾਂ ਦਾ ਪਿਆਰ ਨੂੰ ਬਿਆਨ ਕਰ ਰਿਹਾ ਹੈ। ਕੱਚੇ ਮਿੱਟੀ ਦਾ ਬਣਿਆ ਹੋਇਆ ਘਰ ਦੇਖਣ ਨੂੰ ਮਿਲ ਰਿਹਾ ਹੈ। ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਥੋੜ੍ਹੀ ਜਿਹੀ ਬ੍ਰੇਕ ਲਈ ਸੀ ਮੈਂ ਆਪਣੇ ਨਾਲ... ਹੁਣ ਬੈਕ ਟੂ ਬੈਕ ਗੀਤ ਆਉਣ ਵਾਲੇ ਹਨ। BLESSINGS series ਦੇ ਹਰ ਇੱਕ ਗੀਤ ਨੂੰ ਤੁਸੀਂ ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ ਹੈ ਹਮੇਸ਼ਾ ਅਤੇ ਮੇਰੇ ਅਖੀਰਲੇ ਗੀਤ BLESSINGS OF SISTER ਵੀ ਯਾਦਕਾਰ ਬਣ ਗਿਆ ਹੈ ਤੁਹਾਡੀ ਕਾਲਾਂ ਨਾਲ, ਮੈਸੇਜਾਂ ਅਤੇ ਰੀਲਾਂ ਨਾਲ ਦੁਨੀਆ ਭਰ ਚੋਂ..

Gagan Kokri

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਹੁਣ BROTHER ਦੀ ਵਾਰੀ ਹੈ ..ਤਿਆਰ ਰਹੋ ਆਪਣੇ ਭਰਾਵਾਂ ਨੂੰ ਜੱਫੀਆਂ ਪਾ ਕੇ ਭੰਗੜੇ ਪਾਉਣ ਦੇ ਲਈ...ਜੋ ਵੀ ਨਹੀਂ ਬੋਲਦੇ ਕੋਸ਼ਿਸ਼ ਹੈ ਆ ਗੀਤ ਸੁਣਨ ਤੋਂ ਬਾਅਦ ਕਾਲ ਜ਼ਰੂਰ ਕਰੋਗੇ ਇੱਕ ਦੂਜੇ ਨੂੰ ਇਹ ਕਹਿਣ ਲਈ LOVE YOU BROTHER ਹਰ ਇੱਕ ਚੀਜ਼ ਦੇ ਲਈ ..ਮੈਂ ਵਾਅਦਾ ਕਰਦਾ ਹਾਂ ਇਹ ਤੁਹਾਡਾ brother anthem ਹੋਵੇਗਾ ਅਤੇ ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਹੈ ਇਸ ਗੀਤ ਦੀ ਰਿਲੀਜ਼ ਨੂੰ ਲੈ ਕੇ’। ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ਚ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਬਲੈਸਿੰਗਸ ਆਫ਼ ਸਿਸਟਰ’ , ‘ਸ਼ੈਡ ਆਫ ਬਲੈਕ’,  ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’, ‘ਰਫ ਲੁੱਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਹਨ। ਉਹ ਅਖੀਰਲੀ ਵਾਰ ‘ਯਾਰਾ ਵੇ’ ਵਰਗੀ ਸੁਪਰ ਹਿੱਟ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network