ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਨਵਾਂ ਗੀਤ ‘ਗੰਗਾ ਜਲ’ ਰਿਲੀਜ਼

Written by  Shaminder   |  June 27th 2020 11:33 AM  |  Updated: June 27th 2020 11:33 AM

ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਨਵਾਂ ਗੀਤ ‘ਗੰਗਾ ਜਲ’ ਰਿਲੀਜ਼

ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਨਵਾਂ ਗੀਤ ‘ਗੰਗਾਜਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼ਮਸ਼ੇਰ ਲਹਿਰੀ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਜੋਏ ਅਤੁਲ ਨੇ । ਇਸ ਗੀਤ ‘ਚ ਇਨਸਾਨ ਦੀ ਫਿਤਰਤ ਅਤੇ ਪਾਣੀ ਦੀ ਗੱਲ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਅੱਜ ਦਾ ਇਨਸਾਨ ਮਤਲਬਪ੍ਰਸਤ ਹੋ ਚੁੱਕਿਆ ਹੈ । ਇਸ ਦੇ ਨਾਲ ਹੀ ਅਜੋਕੀ ਸਥਿਤੀ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਗੰਗਾ ਜਲ ਨੂੰ ਛੱਡ ਕੇ ਅਲਕੋਹਲ ਦੇ ਨਾਲ ਹੱਥ ਧੋਤੇ ਜਾ ਰਹੇ ਹਨ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੁਨੀਆ ਕਿੰਨੀ ਮੈਲੀ ਹੋ ਚੁੱਕੀ ਹੈ ।

ਇਸ ਗੀਤ ‘ਚ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਨਸਾਨ ਨੂੰ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਗਾਇਕਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਹਮੇਸ਼ਾ ਹੀ ਸਾਰਥਕ ਸੁਨੇਹਾ ਦਿੱਤਾ ਹੈ ।ਕੁਝ ਦਿਨ ਪਹਿਲਾਂ ਪੀਟੀਸੀ ਰਿਕਾਰਡਜ਼ ਵੱਲੋਂ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਅਰਦਾਸ 2’ ਗੀਤ ਰਿਲੀਜ਼ ਹੋਇਆ ਸੀ ।

https://www.instagram.com/p/BeLMjEClBlw/

ਪੀਟੀਸੀ ਨੈੱਟਵਰਕ ਵਲੋਂ ਪੰਜਾਬੀ ਤੇ ਪੰਜਾਬੀਅਤ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਨਵੇਂ ਉਪਰਾਲੇ ਕੀਤੇ ਜਾਂਦੇ ਨੇ ।

ਜਿਸਦੇ ਚੱਲਦੇ ਪੀਟੀਸੀ ਰਿਕਾਡਜ਼ ਵੱਲੋਂ ਨਵੇਂ ਟੇਲੈਂਡ ਨੂੰ ਅੱਗੇ ਵਧਣ ਲਈ ਮੌਕਾ ਦਿੱਤਾ ਜਾਂਦਾ ਹੈ । ਪੀਟੀਸੀ ਰਿਕਾਡਜ਼ ਅਜਿਹਾ ਪਲੇਟਫਾਰਮ ਹੈ ਜੋ ਪੰਜਾਬੀ ਇੰਡਸਟਰੀ ‘ਚ ਉਭਰਦੇ ਹੋਏ ਗਾਇਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network