ਗੰਗੂਬਾਈ ਕਾਠੀਆਵਾੜੀ ਦੇ ਨਵਾਂ ਪੋਸਟਰ ਹੋਇਆ ਰਿਲੀਜ਼, ਨਜ਼ਰ ਆਇਆ ਆਲਿਆ ਭੱਟ ਦਾ ਦਮਦਾਰ ਲੁੱਕ

written by Pushp Raj | February 03, 2022

ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਜਲਦ ਹੀ ਆਪਣੀ ਨਵੀਂ ਫ਼ਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਨਜ਼ਰ ਆਵੇਗੀ। ਆਲੀਆ ਭੱਟ ਸਟਾਰਰ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ ਨੂੰ ਆਲਿਆ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਆਲਿਆ ਦੇ ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।


ਆਲਿਆ ਭੱਟ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਬਹੁਤ ਹੀ ਐਕਟਿਵ ਹੈ। ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਆ ਰਹੀ ਹੈ ਗੰਗੂ 🌙 🤍ਟ੍ਰੇਲਰ ਆਊਟ 4 ਫਰਵਰੀ। " ਫ਼ਿਲਮ ਦੇ ਪੋਸਟਰ ਦੇ ਨਾਲ-ਨਾਲ ਆਲਿਆ ਨੇ ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ।


ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੇ ਪੋਸਟਰ 'ਚ ਆਲੀਆ ਬਿਸਤਰ 'ਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਆਲਿਆ ਦਾ ਇੱਕ ਵੱਖਰਾ ਹੀ ਅੰਦਾਜ਼ ਨਜ਼ਰ ਆ ਰਿਹਾ ਹੈ। ਆਲੀਆ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਉਸ ਅੱਖਾਂ 'ਚ ਕੱਜਲ ਦੀ ਮੋਟੀ ਧਾਰ ਅਤੇ ਮੱਥੇ ਉੱਤੇ ਵੱਡੀ ਬਿੰਦੀ ਲਾਈ ਹੋਈ ਹੈ। ਇਸ ਲੁੱਕ ਵਿੱਚ ਉਹ ਇੱਕ ਰੌਬਦਾਰ ਮਹਿਲਾ ਵਾਂਗ ਵਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਮੁੜ ਵਿਵਾਦਾਂ 'ਚ ਘਿਰੇ ਮਸ਼ਹੂਰ ਗਾਇਕ ਹਨੀ ਸਿੰਘ, ਲੱਗੇ ਅਸ਼ਲੀਲ ਗੀਤ ਗਾਉਣ ਦੇ ਦੋਸ਼

ਆਲਿਆ ਦੇ ਫੈਨਜ਼ ਨੂੰ ਉਸ ਦਾ ਇਹ ਦਮਦਾਰ ਲੁੱਕ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਆਲਿਆ ਦੀ ਪੋਸਟ ਉੱਤੇ ਤਰ੍ਹਾਂ -ਤਰ੍ਹਾਂ ਦੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ।

ਦੱਸਣਯੋਗ ਹੈ ਕਿ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ 4 ਫਰਵਰੀ ਨੂੰ ਰਿਲੀਜ਼ ਹੋਵੇਗਾ। ਪਿਛਲੇ ਸਾਲ ਵੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਸੰਜੇ ਲੀਲਾ ਭੰਸਾਲੀ ਦੀ ਇਹ ਮੋਸਟਅਵੇਟਿਡ ਫ਼ਿਲਮ ਦੀ ਰਿਲੀਜ਼ ਡੇਟ ਨੂੰ ਕਈ ਵਾਰ ਟਾਲੇ ਜਾਣ ਤੋਂ ਬਾਅਦ ਇਸ ਮਹੀਨੇ ਦੀ 25 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Alia Bhatt ☀️ (@aliaabhatt)

You may also like