ਗੈਰੀ ਸੰਧੂ ਤੇ ਨਸੀਬੋ ਲਾਲ ਆਪਣੇ ਨਵਾਂ ਗੀਤ ‘Coming Home’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

Written by  Lajwinder kaur   |  July 07th 2020 11:53 AM  |  Updated: July 07th 2020 11:53 AM

ਗੈਰੀ ਸੰਧੂ ਤੇ ਨਸੀਬੋ ਲਾਲ ਆਪਣੇ ਨਵਾਂ ਗੀਤ ‘Coming Home’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਪੰਜਾਬੀ ਗਾਇਕ ਗੈਰੀ ਸੰਧੂ ਆਪਣੇ ਨਵੇਂ ਡਿਊਟ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਗੈਰੀ ਸੰਧੂ ਤੇ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੇ ਮਿਲਕੇ ਗਾਇਆ ਹੈ ।

 ਹੋਰ ਵੇਖੋ:ਹਰਭਜਨ ਮਾਨ ‘ਆਪਣਾ ਖ਼ੂਨ ਪਰਾਇਆ ਹੁੰਦਾ’ ਕਵੀਸ਼ਰੀ ਨਾਲ ਪੇਸ਼ ਕਰ ਰਹੇ ਨੇ ਜ਼ਿੰਦਗੀ ਦੀਆਂ ਵੱਡੀਆਂ ਸਚਾਈਆਂ ਨੂੰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

‘ਕਮਿੰਗ ਹੋਮ’(Coming Home) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਖੁਦ ਗੈਰੀ ਸੰਧੂ ਨੇ ਲਿਖੇ ਨੇ । ਗਾਣੇ ਦਾ ਮਿਊਜ਼ਿਕ ਰੋਚ ਕਿਲਾ (Roach Killa) ਨੇ ਦਿੱਤਾ ਹੈ । Director Whiz ਵਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਫਰੇਸ਼ ਮਿਊਜ਼ਿਕ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਯਾਹ ਬੇਬੀ, ਲਾਈਕ ਯੂ, ਲੱਡੂ, ਰੱਬ ਜਾਣੇ, ਜਾ ਨੀ ਜਾ, ਟੇਚੀ ਵਰਗੇ ਕਈ ਸ਼ਾਨਦਾਰ ਗੀਤ ਸ਼ਾਮਿਲ ਨੇ । ਇਸ ਤੋਂ ਇਲਾਵਾ ਉਹ ‘ਚੱਲ ਮੇਰਾ ਪੁੱਤ 2’ ਦੇ ਨਾਲ ਇੱਕ ਵਾਰ ਫਿਰ ਤੋਂ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network