'ਲਿਫਟਡ' ਗਾਣੇ ਰਾਹੀਂ ਗੈਰੀ ਸੰਧੂ ਨੇ ਸੁਣਾਈ 2017 ਤੋਂ ਆਪਣੀ ਸਾਰੀ ਕਹਾਣੀ , ਦੇਖੋ ਵੀਡੀਓ

written by Aaseen Khan | December 24, 2018

'ਲਿਫਟਡ' ਗਾਣੇ ਰਾਹੀਂ ਗੈਰੀ ਸੰਧੂ ਨੇ ਸੁਣਾਈ 2017 ਤੋਂ ਆਪਣੀ ਸਾਰੀ ਕਹਾਣੀ , ਦੇਖੋ ਵੀਡੀਓ ।

ਗੈਰੀ ਸੰਧੂ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕੁੱਝ ਟਾਈਮ ਪਹਿਲਾਂ ਗੈਰੀ ਸੰਧੂ ਦਾ ਪਿਆਰ ਸੰਬੰਧ ਵੀ ਖੂਬ ਸੁਰਖੀਆਂ ਬਟੋਰ ਰਿਹਾ ਸੀ, ਅਤੇ ਜੈਸਮੀਨ ਸੈਂਡਲਾਸ ਨਾਲ ਉਹਨਾਂ ਦਾ ਜ਼ਿਕਰ ਕਾਫੀ ਵਾਰ ਕੀਤਾ ਗਿਆ। ਦੋਨਾਂ ਨੂੰ ਕਈ ਵਾਰ ਸ਼ੋਸ਼ਲ ਮੀਡੀਆ 'ਤੇ ਇਕੱਠੇ ਨੋਕ ਝੋਕ ਕਰਦੇ ਅਤੇ ਪਿਆਰ ਦੇ ਪਲ ਬਿਤਾਉਂਦੇ ਵੀ ਇਕੱਠੇ ਦੇਖਿਆ ਗਿਆ। ਪਰ ਹੁਣ ਜੈਸਮੀਨ ਸੈਂਡਲਾਸ ਵੀ ਆਪਣੇ ਆਪ ਨੂੰ ਸ਼ੋਸ਼ਲ ਮੀਡੀਆ 'ਤੇ ਸਿੰਗਲ ਲਿਖ ਰਹੇ ਹਨ ਅਤੇ ਗੈਰੀ ਸੰਧੂ ਵੀ ਹੁਣ ਤੱਕ ਤਾਂ ਸ਼ਾਂਤ ਬੈਠੇ ਹੀ ਦਿਖਾਈ ਦੇ ਰਹੇ ਸੀ।

https://www.instagram.com/p/Brsq1Dvh5Zc/

ਪਰ ਗੈਰੀ ਸੰਧੂ ਆਪਣੇ ਨਵੇਂ ਗਾਣੇ 'ਲਿਫਟਡ' 'ਚ ਆਖਿਰ ਕਿਸ ਬਾਰੇ ਗਲੱ ਕਰ ਰਹੇ ਹਨ, ਇਹ ਸਵਾਲ ਬਹੁਤਿਆਂ ਦੇ ਮਨ 'ਚ ਉੱਠ ਰਿਹਾ ਹੈ। ਕਿਉਂਕਿ ਗੈਰੀ ਸੰਧੂ ਇਸ ਗਾਣੇ 'ਚ ਆਪਣੇ ਕਿਸੇ ਪਿਆਰੇ ਦਾ ਜ਼ਿਕਰ ਕਰ ਰਹੇ ਹਨ, ਜਿਹੜੇ ਉਹਨਾਂ ਨੂੰ 2017 'ਚ ਮਿਲੇ ਅਤੇ ਦਿਲ 'ਚ ਉੱਤਰਦੇ ਹੋਏ ਇਸ਼ਕ ਬਰਾਂਡੀ ਦਾ ਨਸ਼ਾ ਕਰ ਗਏ। ਹੁਣ ਦਰਸ਼ਕਾਂ ਵੱਲੋਂ ਕਮੈਂਟਾਂ 'ਚ ਜੈਸਮੀਨ ਦਾ ਨਾਮ ਲਿਖਿਆ ਜਾ ਰਿਹਾ ਹੈ, ਅਤੇ ਸਾਫ ਸਾਫ ਕਿਹਾ ਜਾ ਰਿਹਾ ਹੈ ਕਿ ਗੈਰੀ ਸ਼ਾਇਦ ਇਸ ਗੀਤ 'ਚ ਜੈਸਮੀਨ ਅਤੇ ਆਪਣੇ ਰਿਸ਼ਤੇ ਬਾਰੇ ਗੱਲ ਕਰ ਰਹੇ ਹਨ।

Garry Sandhu upload new video on instagram with his new song lifted 'ਲਿਫਟਡ' ਗਾਣੇ ਰਾਹੀਂ ਗੈਰੀ ਸੰਧੂ ਨੇ ਸੁਣਾਈ 2017 ਤੋਂ ਆਪਣੀ ਸਾਰੀ ਕਹਾਣੀ , ਦੇਖੋ ਵੀਡੀਓ

ਖਬਰਾਂ ਸਨ ਕਿ ਕਾਫੀ ਟਾਈਮ ਤੋਂ ਰਿਲੇਸ਼ਨ 'ਚ ਰਹਿ ਰਹੇ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਬ੍ਰੇਕਅੱਪ ਹੋ ਚੁੱਕਿਆ ਹੈ, ਅਤੇ ਪਿੱਛਲੇ ਕੁੱਝ ਦਿਨ ਤੋਂ ਜਿਸ ਤਰਾਂ ਜੈਸਮੀਨ ਆਪਣੀਆਂ ਸ਼ੋਸ਼ਲ ਮੀਡੀਆ ਪੋਸਟਾਂ 'ਚ ਆਪਣੇ ਆਪ ਨੂੰ ਸਿੰਗਲ ਲਿਖ ਰਹੇ ਹਨ ਇਹਨਾਂ ਖਬਰਾਂ ਦੀ ਪੁਸ਼ਟੀ ਹੁੰਦੀ ਦਿੱਖ ਰਹੀ ਹੈ। ਉੱਪਰੋਂ ਗੈਰੀ ਸੰਧੂ ਦਾ ਇਹ ਗੀਤ ਹੁਣ ਵੱਡੇ ਸਵਾਲ ਖੜੇ ਕਰ ਰਿਹਾ ਹੈ। ਗੀਤ ਦਾ ਆਫੀਸ਼ੀਅਲ ਵੀਡੀਓ ਨਹੀਂ ਆਇਆ ਹੈ, ਪਰ ਐਮ.ਪੀ.3 ਗਾਣਾ ਆ ਚੁੱਕਿਆ ਹੈ। ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ।

0 Comments
0

You may also like