ਗੈਰੀ ਸੰਧੂ ਨੇ ਬਾਬਾ ਬਣਕੇ ਖੜਕਾਏ ਆਪਣੇ ਦੋਸਤ, ਦੇਖੋ ਵੀਡਿਓ 

Written by  Rupinder Kaler   |  February 08th 2019 04:38 PM  |  Updated: February 08th 2019 04:38 PM

ਗੈਰੀ ਸੰਧੂ ਨੇ ਬਾਬਾ ਬਣਕੇ ਖੜਕਾਏ ਆਪਣੇ ਦੋਸਤ, ਦੇਖੋ ਵੀਡਿਓ 

ਗੈਰੀ ਸੰਧੂ ਆਪਣੇ ਹਿੱਟ ਗਾਣਿਆਂ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਪਰ ਇਸ ਦੇ ਨਾਲ ਹੀ ਉਹ ਆਪਣੀਆਂ ਫਨੀ ਵੀਡਿਓ ਕਰਕੇ ਕਰਕੇ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਰਾਜ ਕਰਦੇ ਹਨ । ਗੈਰੀ ਸੰਧੂ ਅਕਸਰ ਕੋਈ ਨਾ ਕੋਈ ਫਨੀ ਵੀਡਿਓ ਬਣਾaੁਂਦੇ ਹਨ ਤੇ ਇਹਨਾਂ ਵੀਡਿਓ ਨੂੰ ਉਹ ਸੋਸ਼ਲ ਮੀਡਿਆ ਤੇ ਵਾਇਰਲ ਵੀ ਕਰਦੇ ਹਨ ।

garry sandhu garry sandhu

ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀਆਂ ਫਨੀ ਵੀਡਿਓ ਨੂੰ ਪਸੰਦ ਵੀ ਕਰਦੇ ਹਨ । ਏਨੀਂ ਦਿਨੀਂ ਉਹਨਾਂ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਗੈਰੀ ਸੰਧੂ ਬਾਬਾ ਬਣੇ ਹੋਏ ਹਨ । ਵੀਡਿਓ ਵਿੱਚ ਗੈਰੀ ਦੇ ਦੋਸਤ ਇੱਕ ਇੱਕ ਕਰਕੇ ਉਸ ਨੂੰ ਮੱਥਾ ਟੇਕਦੇ ਹਨ । ਪਰ ਗੈਰੀ ਆਸ਼ੀਰਵਾਦ ਦੇ ਰੂਪ ਵਿੱਚ ਉਹਨਾਂ ਨੂੰ ਕੋਲ ਪਈ ਚੱਪਲ ਮਾਰਦੇ ਹਨ । ਇਸ ਦੌਰਾਨ ਉਹ ਕਾਫੀ ਹਾਸਾ ਠੱਠਾ ਕਰਦੇ ਹਨ । ਉਹਨਾਂ ਦੇ ਦੋਸਤ ਵੀ ਉਹਨਾਂ ਨੂੰ ਬਾਬਾ ਮੰਨਕੇ ਮੱਥਾ ਟੇਕਦੇ ਹਨ ।

https://www.instagram.com/p/BtneDmoF1ih/

ਗੈਰੀ ਵੱਲੋਂ ਬਣਾਈ ਇਸ ਵੀਡਿਓ ਨਾਲ ਭਾਵੇਂ ਪਖੰਡੀ ਬਾਬਿਆਂ ਦੀ ਪੋਲ ਖੁੱਲਦੀ ਹੈ । ਪਰ ਇਸ ਵੀਡਿਓ ਨੂੰ ਦੇਖਕੇ ਹਰ ਇੱਕ ਨੂੰ ਹਾਸਾ ਵੀ ਜਰੂਰ ਆਉਂਦਾ ਹੈ । ਗੈਰੀ ਸੰਧੂ ਦੀ ਗੱਲ ਕੀਤੀ ਜਾਵੇ ਉਹ ਏਨੀਂ ਦਿਨੀਂ ਕਾਫੀ ਸੁਰਖੀਆਂ ਵਟੋਰ ਰਹੇ ਹਨ ਕਿਉਂਕਿ ਜੈਸਮੀਨ ਸੈਂਡਲਾਸ ਨਾਲ ਉਹਨਾਂ ਦੀਆਂ ਕਈ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network