ਗੈਰੀ ਸੰਧੂ ਦੇ ਨਵੇਂ ਗੀਤ 'ਚ ਧਮਾਲ ਮਚਾ ਰਹੇ ਨੇ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ, ਗੈਰੀ ਆਪ ਕਰ ਰਹੇ ਨੇ ਸਪਾਟ ਬੋਆਏ ਦਾ ਕੰਮ, ਦੇਖੋ ਵੀਡੀਓ

Written by  Aaseen Khan   |  May 16th 2019 05:24 PM  |  Updated: May 16th 2019 05:24 PM

ਗੈਰੀ ਸੰਧੂ ਦੇ ਨਵੇਂ ਗੀਤ 'ਚ ਧਮਾਲ ਮਚਾ ਰਹੇ ਨੇ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ, ਗੈਰੀ ਆਪ ਕਰ ਰਹੇ ਨੇ ਸਪਾਟ ਬੋਆਏ ਦਾ ਕੰਮ, ਦੇਖੋ ਵੀਡੀਓ

ਗੈਰੀ ਸੰਧੂ ਦੇ ਨਵੇਂ ਗੀਤ 'ਚ ਧਮਾਲ ਮਚਾ ਰਹੇ ਨੇ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ, ਗੈਰੀ ਆਪ ਕਰ ਰਹੇ ਨੇ ਸਪਾਟ ਬੋਆਏ ਦਾ ਕੰਮ, ਦੇਖੋ ਵੀਡੀਓ : ਪਿਛਲੇ ਦਿਨੀਂ ਗੈਰੀ ਸੰਧੂ ਨੇ ਗੁਰਲੇਜ਼ ਅਖ਼ਤਰ ਨਾਲ ਆਪਣੇ ਆਉਣ ਵਾਲੇ ਗੀਤ ਦੀਆਂ ਕੁਝ ਸੱਤਰਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਸਨ। ਗੀਤ ਸੁਣਨ 'ਚ ਕਾਫ਼ੀ ਸ਼ਾਨਦਾਰ ਭੰਗੜਾ ਗੀਤ ਲੱਗ ਰਿਹਾ ਹੈ, ਤੇ ਹੁਣ ਗੈਰੀ ਸੰਧੂ ਇਸ ਗੀਤ ਦਾ ਵੀਡੀਓ ਸ਼ੂਟ ਕਰ ਰਹੇ ਹਨ ਜਿਸ ਦੀ ਛੋਟੀ ਜਿਹੀ ਝਲਕ ਵੀ ਸਾਹਮਣੇ ਆ ਚੁੱਕੀ ਹੈ। ਖ਼ਾਸ ਗੱਲ ਇਹ ਕਿ ਗੈਰੀ ਸੰਧੂ ਅਤੇ ਗੁਰਲੇਜ਼ ਅਖ਼ਤਰ ਦੇ ਇਸ ਸ਼ਾਨਦਾਰ ਗੀਤ 'ਚ ਗੁਰਲੇਜ਼ ਅਖ਼ਤਰ ਦੇ ਪਤੀ ਕੁਲਵਿੰਦਰ ਕੈਲੇ ਵੀ ਨਜ਼ਰ ਆਉਣਗੇ। ਗੈਰੀ ਸੰਧੂ ਵੀ ਗੀਤ 'ਚ ਨਜ਼ਰ ਆਉਣਗੇ ਪਰ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਸ 'ਚ ਗੈਰੀ ਸੰਧੂ ਸਪਾਟ ਬੋਆਏ ਦਾ ਕੰਮ ਕਰਦੇ ਹੋਏ ਹੱਥ 'ਚ ਲਾਈਟ ਫੜੀ ਖੜੇ ਨਜ਼ਰ ਆ ਰਹੇ ਹਨ।

ਇਹ ਗੀਤ ਗੈਰੀ ਸੰਧੂ ਹੋਰਾਂ ਦੇ ਆਪਣੇ ਯੂ ਟਿਊਬ ਚੈਨਲ 'ਤੇ ਰਿਲੀਜ਼ ਹੋਣ ਜਾ ਰਿਹਾ ਹੈ ਤਾਂ ਹੋ ਸਕਦਾ ਹੈ ਸਾਰੇ ਕੰਮ ਉਹ ਆਪ ਹੀ ਕਰ ਰਹੇ ਹੋਣ। ਉਹਨਾਂ ਖ਼ੁਦ ਵੀ ਕਿਹਾ ਹੈ ਕਿ ਕਦੇ ਕਦੇ ਆਪਾਂ ਸਪਾਟ ਬੋਆਏ ਦਾ ਕੰਮ ਵੀ ਕਰ ਲੈਂਦਾ ਹਾਂ। ਇਸ ਗਾਣੇ ਦਾ ਨਾਮ ਟੇਕ ਆਫ਼ ਹੋਣ ਵਾਲਾ ਹੈ ਜਿਸ ਦਾ ਜ਼ਿਕਰ ਉਹਨਾਂ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਵੀ ਕੀਤਾ ਹੈ। ਦੇਖਣਾ ਹੋਵੇਗਾ ਡਿਊਟ ਗੀਤਾਂ ਦੀ ਕੁਈਨ ਕਹੇ ਜਾਣ ਵਾਲੇ ਗੁਰਲੇਜ਼ ਅਖ਼ਤਰ ਨਾਲ ਉਹਨਾਂ ਦੇ ਇਸ ਗੀਤ ਨੂੰ ਕਿੰਨ੍ਹਾਂ ਕੁ ਪਸੰਦ ਕੀਤਾ ਜਾਂਦਾ ਹੈ।

ਹੋਰ ਵੇਖੋ : ਇਹਨਾਂ ਪੰਜਾਬੀ ਗਾਇਕਾਂ ਨੇ ਇਸ ਸਾਲ ਮਾਰੀ ਬਾਲੀਵੁੱਡ 'ਚ ਐਂਟਰੀ, ਪੰਜਾਬੀ ਸੰਗੀਤ ਦਾ ਮਨਵਾਇਆ ਲੋਹਾ

 

View this post on Instagram

 

Desi gana bahot time baad . Fresh media records te a Jana audio Jaldi

A post shared by Garry Sandhu (@officialgarrysandhu) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network