ਅਦਾਕਾਰ ਗੌਹਰ ਖ਼ਾਨ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਕੀਤੀ ਸਾਂਝੀ

Written by  Rupinder Kaler   |  November 13th 2020 04:56 PM  |  Updated: November 13th 2020 04:57 PM

ਅਦਾਕਾਰ ਗੌਹਰ ਖ਼ਾਨ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਕੀਤੀ ਸਾਂਝੀ

ਗੌਹਰ ਖ਼ਾਨ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਜੈਦ ਦਰਬਾਰ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਸੀ । ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ । ਇਸ ਵਿਚਕਾਰ ਹੁਣ ਗੌਹਰ ਖ਼ਾਨ ਆਪਣੀ ਡਾਇਮੰਡ ਅੰਗੇਜਮੈਂਟ ਰਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੰਗੇਜਮੈਂਟ ਰਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Gauahar-Khan

ਹੋਰ ਪੜ੍ਹੋ :

Gauahar-Khan

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਮੰਗਣੀ ਦੀ ਅੰਗੂਠੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸੇਅਰ ਕਰਦੇ ਹੋਏ ਗੌਹਰ ਨੇ ਕੈਪਸ਼ਨ 'ਚ ਲਿਖਿਆ, 'ਪਰਫੈਕਟ’ਇਸ ਰਿੰਗ ਨੂੰ ਦੇਖਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀ। ਗੌਹਰ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਗੌਹਰ ਖ਼ਾਨ ਤੇ ਜੈਦ ਦਰਬਾਰ ਦੋਵੇਂ 25 ਦਸੰਬਰ ਨੂੰ ਨਿਕਾਹ ਕਰਵਾਉਣਗੇ।

ਸਾਰੇ ਫੰਕਸ਼ਨ ਮੁੰਬਈ ਦੇ ਇਕ ਹੋਟਲ 'ਚ ਕੀਤੇ ਜਾਣਗੇ। ਨਿਕਾਹ ਦੀਆਂ ਸਾਰੀਆਂ ਰਸਮਾਂ 3 ਦਿਨਾਂ ਤਕ ਚੱਲਣਗੀਆਂ। ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਜੈਦ ਦਰਬਾਰ ਦੇ ਪਿਤਾ ਇਸਮਾਈਡ ਦਰਬਾਰ ਨੇ ਈਟਾਈਮਸ ਦੇ ਨਾਲ ਗੱਲਬਾਤ 'ਚ ਗੌਹਰ ਨੂੰ ਲੈ ਕੇ ਗੱਲ ਕੀਤੀ ਸੀ।

 

View this post on Instagram

 

A post shared by GAUAHAR KHAN (@gauaharkhan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network