ਪਤੀ ਨਾਲ ਇੰਝ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ ਗੌਹਰ ਖਾਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

written by Pushp Raj | August 23, 2022

Gauhar Khan birthday: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ ਫੇਮ ਗੌਹਰ ਖ਼ਾਨ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਗੌਹਰ ਪਤੀ ਜੈਦ ਦੇ ਨਾਲ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਗੌਹਰ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Image Source: Instagram

ਮਸ਼ਹੂਰ ਟੀਵੀ ਅਦਾਕਾਰਾ ਗੌਹਰ ਖ਼ਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਗੌਹਰ ਨੇ ਹਾਲ ਹੀ ਵਿੱਚ ਆਪਣੇ ਜਨਮਦਿਨ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਗੌਹਰ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੋ ਹੋ ਕਿ ਗੌਹਰ ਖ਼ਾਨ ਬੇਹੱਦ ਸਿੰਪਲ ਅਤੇ ਨੋ ਮੇਅਕਪ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਹ ਆਪਣੇ ਹੱਥਾਂ ਵਿੱਚ ਗੁਲਾਬੀ ਰੰਗ ਖੂਬਸੂਰਤ ਗੁਬਾਰੇ ਫੜੇ ਹੋਏ ਨਜ਼ਰ ਆ ਰਹੀ ਹੈ। ਉਹ ਇਨ੍ਹਾਂ ਗੁਬਾਰਿਆਂ ਦੇ ਨਾਲ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

Image Source: Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੌਹਰ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਗੌਹਰ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "Filled with Gratitude and love !!!! 🌸🦄❤️ #23rdAug #birthday #alhamdulillah #birthdaygirl #love #happiness"

ਵੱਡੀ ਗਿਣਤੀ ਵਿੱਚ ਗੌਹਰ ਦੇ ਫੈਨਜ਼ ਉਸ ਦੀ ਇਸ ਨੋ ਮੇਅਕਪ ਬਰਥ ਡੇਅ ਲੁੱਕ ਵਾਲੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗੌਹਰ ਨੂੰ ਜਨਮਦਿਨ ਦੀ ਵਧਾਈਆਂ ਵੀ ਦੇ ਰਹੇ ਹਨ।

Image Source: Instagram

ਹੋਰ ਪੜ੍ਹੋ: ਲੰਡਨ 'ਚ ਛੁੱਟਿਆਂ ਦਾ ਆਨੰਦ ਮਾਣ ਰਹੀ ਹੈ ਖੁਸ਼ੀ ਕਪੂਰ, ਦੋਸਤਾਂ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰਾਂ

ਦੱਸ ਦਈਏ ਕਿ ਗੌਹਰ ਖ਼ਾਨ ਦਾ ਜਨਮ 23 ਅਗਸਤ 1983 ਨੂੰ ਮਹਾਰਾਸ਼ਟਰ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਗੌਹਰ ਖ਼ਾਨ ਨੇ ਕਈ ਟੀਵੀ ਸੀਰੀਅਲ ਤੇ ਰਿਐਲਟੀ ਸ਼ੋਅਸ ਵਿੱਚ ਕੰਮ ਕੀਤਾ ਹੈ। ਗੌਹਰ ਨੇ ਦਸੰਬਰ 2020 ਵਿੱਚ ਜੈਦ ਦਰਬਾਰ ਨਾਲ ਵਿਆਹ ਕਰਵਾ ਲਿਆ। ਜੈਦ ਦਰਬਾਰ ਮਿਊਜ਼ਿਕ ਕੰਪੋਜਰ ਇਸਮਾਈਲ ਦਰਬਾਰ ਦੇ ਬੇਟੇ ਹਨ। ਜੈਦ, ਇਸਮਾਈਲ ਦੀ ਪਹਿਲੀ ਪਤਨੀ ਫਰਜਾਨਾ ਦੇ ਬੇਟੇ ਹਨ ਅਤੇ ਉਹ ਇੱਕ ਐਕਟਰ, ਡਾਂਸਰ ਅਤੇ ਕੰਟੈਂਟ ਕ੍ਰਿਏਟਰ ਹਨ।

 

View this post on Instagram

 

A post shared by Gauahar Khan (@gauaharkhan)

You may also like