ਗੌਰਿਕ ਨੇ ਆਪਣੇ ਕਿਊਟ ਅੰਦਾਜ਼ ‘ਚ ਚਾਹ ਪੀ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਪਿਤਾ ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਇਹ ਵੀਡੀਓ

Written by  Lajwinder kaur   |  July 02nd 2021 12:41 PM  |  Updated: July 02nd 2021 12:41 PM

ਗੌਰਿਕ ਨੇ ਆਪਣੇ ਕਿਊਟ ਅੰਦਾਜ਼ ‘ਚ ਚਾਹ ਪੀ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਪਿਤਾ ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਇਹ ਵੀਡੀਓ

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲਾ ਗਾਇਕ ਰੌਸ਼ਨ ਪ੍ਰਿੰਸ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਬੇਟੇ ਗੌਰਿਕ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ ।

inside iamge of roshan prince

ਹੋਰ ਪੜ੍ਹੋ :  ਜਗਜੀਤ ਸੰਧੂ ਨੇ ਸਾਂਝੀਆਂ ਕੀਤੀਆਂ ਆਪਣੀ ਗੰਭੀਰ ਲੁੱਕ ਦੇ ਨਾਲ ਸਟਾਈਲਿਸ਼ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਹੋਰ ਪੜ੍ਹੋ : ‘Filhaal 2’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦਿਲ ਨੂੰ ਛੂਹ ਰਹੀ ਹੈ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ

gurik son of roshan prince Image Source: Instagram

ਇਸ ਵੀਡੀਓ ਨੂੰ ਗਾਇਕ ਰੌਸ਼ਨ ਪ੍ਰਿੰਸ ਆਪਣੇ ਮੋਬਾਇਲ ‘ਚ ਕੈਦ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਗੌਰਿਕ ਆਪਣੇ ਕਿਊਟ ਅੰਦਾਜ਼ ‘ਚ ਚਾਹ ਪੀ ਰਿਹਾ ਹੈ । ਵੀਡੀਓ ‘ਚ ਰੌਸ਼ਨ ਪ੍ਰਿੰਸ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜੋ ਗੌਰਿਕ ਨੂੰ ਕਹਿ ਰਹੇ ਨੇ ਚਾਹ ਨੂੰ ਫੂਕ ਮਾਰ ਕੇ ਪੀ ਗਰਮ ਏ..’ । ਇਹ ਵੀਡੀਓ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ । ਇਹ ਵੀਡੀਓ ਦੇਖ ਕੇ ਗੁਰਪ੍ਰੀਤ ਘੁੱਗੀ ਵੀ ਕਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਉਨ੍ਹਾਂ ਨੇ ਕਮੈਂਟ ਕਰਕੇ ਲਿਖਿਆ ਹੈ -ਹਾਏ ਕਿੰਨਾ ਪਿਆਰਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

roshan prince Image Source: Instagram

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ‘ਬਿਊਟੀਫੁਲ ਬਿੱਲੋ’ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ Sehar ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਹਾਲ ਹੀ ‘ਚ ਉਨ੍ਹਾਂ ਨੇ ਵੀ ਗੱਡੀ ਵੀ ਲਈ ਹੈ ਜਿਸ ਦੀ ਝਲਕ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network