ਇੱਕ ਦੂਜੇ ਤੋਂ ਦੂਰ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਕਰਵਾ ਚੌਥ

written by Lajwinder kaur | October 25, 2021

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ (Geeta Basra) ਅਤੇ ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਦੋਵੇਂ ਜਣੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਕਰਵਾ ਚੌਥ ਦਾ ਤਿਉਹਾਰ ਦੋਵਾਂ ਨੇ ਇੱਕ ਦੂਜੇ ਤੋਂ ਦੂਰ ਰਹਿ ਕੇ ਸੈਲੀਬ੍ਰੇਟ ਕੀਤਾ। ਕਿਉਂਕਿ ਹਰਭਜਨ ਸਿੰਘ ਜੋ ਕਿ ICC T20 World Cup 2021 ਦੇ ਲਈ ਦੁਬਈ ਪਹੁੰਚੇ ਹੋਏ ਹਨ। ਉਹ ਉੱਥੇ ਕ੍ਰਿਕੇਟ ਮੈਚਾਂ ਦੇ ਕਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

Geeta basra pp-min image from Instagram

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਅਤੇ ਪਤਨੀ ਗੀਤਾ ਬਸਰਾ ਦੇ ਨਾਲ ਕੀਤੀ ਗਈ ਵੀਡੀਓ ਕਾਲ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ। ਕੈਪਸ਼ਨ ਚ ਉਨ੍ਹਾਂ ਨੇ ਲਿਖਿਆ ਹੈ- ‘ਮੈਂ ਹੈਰਾਨ ਹਾਏ ਇਸ ਦਿਨ ਤੇ ਮੈਂ ਸਰੀਰਕ ਤੌਰ ‘ਤੇ ਉੱਥੇ ਮੌਜੂਦ ਨਹੀਂ ਹਾਂ present with ur soul mate’।

ਹੋਰ ਪੜ੍ਹੋ : ਕਰਵਾ ਚੌਥ ਮੌਕੇ ‘ਤੇ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਕਿਹਾ-‘ਰੱਬਾ ਮੇਰੇ ਮਹਿਬੂਬ ਦੀ ਰੂਹ ਨੂੰ ਖੁਸ਼ ਰੱਖੀ’

inside image of geeta and habhajan family image from Instagram

ਦੱਸ ਦਈਏ ਗੀਤਾ ਬਸਰਾ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਜੋਵਨ ਵੀਰ ਸਿੰਘ ਪਲਾਹਾ ਰੱਖਿਆ ਹੈ। ਇਸ ਤੋਂ ਪਹਿਲਾਂ ਦੋਵੇਂ ਜਣੇ ਇੱਕ ਧੀ ਦੇ ਮਾਪੇ ਹਨ। ਗੀਤਾ ਬਸਰਾ ਅਕਸਰ ਹੀ ਆਪਣੀ ਬੇਟੀ ਹਿਨਾਇਆ ਹੀਰ ਦੇ ਨਾਲ ਆਪਣੀ ਪਿਆਰੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

You may also like