ਹਰਭਜਨ ਸਿੰਘ ਦੇ ਸੰਨਿਆਸ ਲੈਣ 'ਤੇ ਭਾਵੁਕ ਹੋਈ ਗੀਤਾ ਬਸਰਾ, ਪਤੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Written by  Pushp Raj   |  December 25th 2021 06:34 PM  |  Updated: December 25th 2021 06:34 PM

ਹਰਭਜਨ ਸਿੰਘ ਦੇ ਸੰਨਿਆਸ ਲੈਣ 'ਤੇ ਭਾਵੁਕ ਹੋਈ ਗੀਤਾ ਬਸਰਾ, ਪਤੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਪਤੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਗੀਤਾ ਬਸਰਾ ਬੇਹੱਦ ਭਾਵੁਕ ਨਜ਼ਰ ਆਈ। ਉਨ੍ਹਾਂ ਨੇ ਪਤੀ ਹਰਭਜਨ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ।

geeta basra Image Source: Instagram

ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਖ਼ਾਸ ਨੋਟ ਲਿਖਿਆ ਹੈ। ਗੀਤਾ ਨੇ ਆਪਣੇ ਇਸ ਨੋਟ ਵਿੱਚ ਲਿਖਿਆ, " ਮੈਂ ਜਾਣਦੀ ਹਾਂ ਕਿ ਤੁਹਾਨੂੰ ਇਸ ਪਲ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ। ਮਾਨਸਿਕ ਤੌਰ 'ਤੇ ਤੁਸੀਂ ਇਸ ਸਭ ਦੇ ਲਈ ਪਹਿਲਾਂ ਤੋਂ ਹੀ ਤਿਆਰ ਹੋ ਗਏ ਸੀ, ਮਹਿਜ਼ ਇਸ ਨੂੰ ਰਸਮੀ ਤੌਰ 'ਤੇ ਐਲਾਨ ਕਰਨਾ ਬਾਕੀ ਸੀ। 23 ਸਾਲ ਖੇਡਣਾ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੈ।"

 

View this post on Instagram

 

A post shared by Geeta Basra (@geetabasra)

ਗੀਤਾ ਨੇ ਅੱਗੇ ਲਿਖਿਆ ਕਿ, "ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਂ ਤੁਹਾਡੇ ਨਾਲ ਮੈਚ ਦੇ ਸਮੇਂ ਚਿੰਤਾ ਤੇ ਡਰ ਨੂੰ ਵੇਖਿਆ ਹੈ ਅਤੇ ਜਿੱਤ ਦੇ ਸਮੇਂ ਖੁਸ਼ੀ ਤੇ ਉਤਸ਼ਾਹ ਨੂੰ ਵੇਖਿਆ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਧੀ ਹਿਨਾਯਾ ਨੇ ਆਪਣੇ ਪਿਤਾ ਨੂੰ ਮੈਦਾਨ ਵਿੱਚ ਮੈਚ ਖੇਡਦੇ ਹੋਏ ਵੇਖਿਆ ਹੈ। ਅੱਗੇ ਵੱਧਣ ਦਾ ਇਹ ਸਫ਼ਰ ਲਗਾਤਾਰ ਜਾਰੀ ਰਹੇਗਾ। ਇਸ ਸ਼ਾਨਦਾਰ 23 ਸਾਲਾਂ ਦੇ ਕ੍ਰਿਕਟ ਦੇ ਸਫ਼ਰ ਲਈ ਤੁਹਾਨੂੰ ਵਧਾਈ।

ਦੱਸਣਯੋਗ ਹੈ ਕਿ ਗੀਤਾ ਬਸਰਾ ਇੱਕ ਅਦਾਕਾਰਾ ਹੈ, ਹਰਭਜਨ ਸਿੰਘ ਨੇ ਪਹਿਲੀ ਵਾਰ ਗੀਤਾ ਨੂੰ ਇੱਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਵੇਖਿਆ ਸੀ। ਜਿਸ ਤੋਂ ਬਾਅਦ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਦੋਹਾਂ ਦੀ ਇੱਕ 5 ਸਾਲਾਂ ਦੀ ਧੀ ਹੈ।

HARBHAJAN SINGH DURING MATCH Image Source: Instagram

ਹੋਰ ਪੜ੍ਹੋ : ਸੋਹਾ ਅਲੀ ਖ਼ਾਨ ਨੇ ਪਟੌਦੀ ਪਰਿਵਾਰ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ, ਵੇਖੋ ਤਸਵੀਰਾਂ

ਫਿਲਹਾਲ ਪਤੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੇ ਗੀਤਾ ਜਿਥੇ ਬਹੁਤ ਭਾਵੁਕ ਹੈ , ਉਥੇ ਹੀ ਉਹ ਦੂਜੇ ਪਾਸੇ ਦਾ ਪਤੀ ਦੇ ਇਸ ਫੈਸਲੇ ਵਿੱਚ ਸਾਥ ਦੇ ਰਹੀ ਹੈ। ਫੈਨਜ਼ ਗੀਤਾ ਦੀ ਇਸ ਪੋਸਟ ਬਹੁਤ ਪਸੰਦ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network