ਗੀਤਾ ਬਸਰਾ ਨੇ ਧੀ ਨਾਲ ਰੀਕ੍ਰੀਏਟ ਕੀਤਾ ਆਪਣਾ ਗੀਤ 'ਗੁਮ ਸੁਮ', ਵੇਖੋ ਵੀਡੀਓ

written by Shaminder | April 09, 2022

ਗੀਤਾ ਬਸਰਾ (Geeta Basra) ਆਪਣੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਧੀ (Daughter) ਦਾ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਸ ਦੀ ਧੀ ਉਸ ਦੇ ਕਈ ਸਾਲ ਪਹਿਲਾਂ ਆਏ ਗੀਤ ਗੁਮ ਸੁਮ ਨੂੰ ਰੀਕ੍ਰੀਏਟ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਹ ਗੀਤ ਕੁਝ ਸਾਲ ਪਹਿਲਾਂ ਆਇਆ ਸੀ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਇਸ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ ।

ਹੋਰ ਪੜ੍ਹੋ : ਗੀਤਾ ਬਸਰਾ ਨੇ ਹਰਭਜਨ ਸਿੰਘ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਗੀਤ ‘ਚ ਗੀਤਾ ਬਸਰਾ ਬਤੌਰ ਮਾਡਲ ਨਜ਼ਰ ਆਈ ਸੀ ਅਤੇ ਇਸ ਵੀਡੀਓ ‘ਚ ਇੱਕ ਜਗ੍ਹਾ ਗੀਤਾ ਬਸਰਾ ਆਪਣੇ ਸਹਿ ਕਲਾਕਾਰ ਦੇ ਨਾਲ ਬਤੌਰ ਮਾਡਲ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਉਸ ਦੀ ਧੀ ਹਿਨਾਇਆ ਉਸ ਦੇ ਨਾਲ ਇਸ ਗੀਤ ਨੂੰ ਰੀਕ੍ਰੀਏਟ ਕਰਦੀ ਹੋਈ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਮਾਂ ਧੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

Geeta Basra

ਹਿਨਾਇਆ ਦੇ ਪਿਤਾ ਅਤੇ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਇਸ ਵੀਡੀਓ ‘ਤੇ ਦਿਲ ਵਾਲੇ ਇਮੋਜ਼ੀ ਪੋਸਟ ਕਰਦੇ ਹੋਏ ਆਪਣੀ ਧੀ ਦੀ ਹੌਸਲਾ ਅਫਜ਼ਾਈ ਕੀਤੀ ਹੈ । ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਉਨ੍ਹਾਂ ਦੀ ਧੀ ਹਿਨਾਇਆ ਅਤੇ ਕੁਝ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਗੀਤਾ ਬਸਰਾ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ ।

 

View this post on Instagram

 

A post shared by Geeta Basra (@geetabasra)

You may also like