Advertisment

ਗੀਤਾ ਬਸਰਾ ਆਪਣੀ ਧੀ ਦੇ ਨਾਲ ਸਵੀਮਿੰਗ ਪੂਲ ‘ਚ ਮਸਤੀ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

author-image
By Shaminder
New Update
ਗੀਤਾ ਬਸਰਾ ਆਪਣੀ ਧੀ ਦੇ ਨਾਲ ਸਵੀਮਿੰਗ ਪੂਲ ‘ਚ ਮਸਤੀ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
Advertisment
ਗੀਤਾ ਬਸਰਾ (Geeta Basra )ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਜਲਦ ਹੀ ਉਹ ਮੁੜ ਤੋਂ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਸਵੀਮਿੰਗ ਪੂਲ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਇੱਕ ਬੱਚਾ ਹੋਰ ਨਜ਼ਰ ਆ ਰਿਹਾ ਹੈ ।
Advertisment
geeta basra ,, ਹੋਰ ਪੜ੍ਹੋ : ਠਾਣੇ ‘ਚ ਅਦਾਕਾਰ ਪੁਨੀਤ ਤਲਰੇਜਾ ਨਾਲ ਕੁੱਟਮਾਰ, ਅਦਾਕਾਰ ਹਸਪਤਾਲ ‘ਚ ਦਾਖਲ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ਅਤੇ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਹਾਲਾਂਕਿ ਵਿਆਹ ਤੋਂ ਬਾਅਦ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । Geeta basra ,,,,
Advertisment
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾਂ ਦੇ ਸਿਰ ਚੜ੍ਹ ਕੇ ਬੋਲਿਆ ‘ਕਾਲਾ ਚਸ਼ਮਾ’ ਦਾ ਜਾਦੂ, ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ ਨੇ ‘ਕਾਲਾ ਚਸ਼ਮਾ’ ਗੀਤ ‘ਤੇ ਡਾਂਸ ਕਰ ਕਰਵਾਈ ਅੱਤ ਇਸ ਦੇ ਨਾਲ ਹੀ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਫਿਰ ਗੀਤਾ ਬਸਰਾ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਹਾਲ ਹੀ ‘ਚ ਪੁੱਤਰ ਦਾ ਜਨਮ ਹੋਇਆ ਸੀ । ਜਿਸ ਕਾਰਨ ਉਹ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਦੇ ਵੱਲ ਕੇਂਦ੍ਰਿਤ ਕਰ ਰਹੀ ਸੀ, ਪਰ ਅਦਾਕਾਰਾ ਮੁੜ ਇੰਡਸਟਰੀ ‘ਚ ਸਰਗਰਮ ਹੋਣ ਜਾ ਰਹੀ ਹੈ । Geeta basra and Harbhajan Singh image From instagram ਜਿਸ ਦਾ ਖੁਲਾਸਾ ਕੁਝ ਦਿਨ ਪਹਿਲਾਂ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੀਤਾ ਸੀ । ਅਦਾਕਾਰਾ ਜਲਦ ਹੀ ਇੱਕ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਇਸ ਦੇ ਨਾਲ ਗੀਤਾ ਬਸਰਾ ਦੇ ਪਤੀ ਯਾਨੀ ਕਿ ਹਰਭਜਨ ਸਿੰਘ ਵੀ ਇੱਕ ਤਾਮਿਲ ਫ਼ਿਲਮ ‘ਚ ਅਦਾਕਾਰੀ ਕਰਦੇ ਦਿਖਾਈ ਦੇਣਗੇ ।
 
View this post on Instagram
 

A post shared by Geeta Basra (@geetabasra)

Advertisment

Stay updated with the latest news headlines.

Follow us:
Advertisment
Advertisment
Latest Stories
Advertisment