ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਦੇ ਆਉਣ ਵਾਲੇ ਗੀਤ ‘Jehri Ve’ ਦੇ ਰਿਲੀਜ਼ ਤੋਂ ਪਹਿਲਾਂ ਸਾਹਮਣੇ ਆਇਆ BTS ਵੀਡੀਓ

Written by  Lajwinder kaur   |  January 31st 2023 01:09 PM  |  Updated: January 31st 2023 01:12 PM

ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਦੇ ਆਉਣ ਵਾਲੇ ਗੀਤ ‘Jehri Ve’ ਦੇ ਰਿਲੀਜ਼ ਤੋਂ ਪਹਿਲਾਂ ਸਾਹਮਣੇ ਆਇਆ BTS ਵੀਡੀਓ

'Jehri Ve' BTS Video Out : ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਫ਼ਿਲਮ ਦਾ ਪਹਿਲਾ ਗੀਤ Jehri Ve ਅੱਜ ਸ਼ਾਮ ਨੂੰ 5 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਲੈਕੇ ਗਿੱਪੀ ਗਰੇਵਾਲ ਆਪਣੇ ਫੈਨਜ਼ ਨੂੰ ਉਤਸੁਕਤ ਕਰਦੇ ਹੋਏ 'ਜ਼ਹਿਰੀ ਵੇ' ਗੀਤ ਦਾ ਬਿਹਾਈਂਡ ਦਾ ਸੀਨ ਵਾਲਾ ਇੱਕ ਵੀਡੀਓ ਸ਼ੇਅਰ ਕੀਤਾ ਹੈ।

gippy grewal news image source: Instagram  

ਹੋਰ ਪੜ੍ਹੋ : 10 ਸਾਲ ਬਾਅਦ ਮਾਂ ਬਣਨ ਜਾ ਰਹੀ ਨੇਹਾ ਮਰਦਾ ਦੀ ਹੋਈ ਗੋਦ ਭਰਾਈ ਦੀ ਰਸਮ; ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

jasmine sandals and gippy grewal image source: Instagram

ਗਾਣਾ 'ਜ਼ਹਿਰੀ ਵੇ' ਦਾ BTS ਵੀਡੀਓ ਹੋਇਆ ਵਾਇਰਲ

ਫ਼ਿਲਮ ਦਾ ਗਾਣਾ 'ਜ਼ਹਿਰੀ ਵੇ' ਦਾ ਆਡੀਓ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ ਅਤੇ ਅੱਜ ਗਾਣੇ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਵੇਗਾ।  ਦੱਸ ਦਈਏ ਕਿ ਗੀਤ ਦੇ ਪੋਸਟਰ ਨਾਲ ਇਸ ਦਾ ਆਡੀਓ ਰਿਲੀਜ਼ ਕੀਤਾ ਗਿਆ ਸੀ। BTS ਵੀਡੀਓ ਵਿੱਚ ਗਿੱਪੀ ਗਰੇਵਾਲ ਜੈਸਮੀਨ ਸੈਂਡਲਸ ਅਤੇ ਤਾਨੀਆ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

gippy grewal and tania image source: Instagram

ਇਸ ਸਾਲ ਆਉਣ ਵਾਲੀਆਂ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ

ਗਿੱਪੀ ਗਰੇਵਾਲ ਦੀਆਂ ਇਸ ਸਾਲ 3-4 ਫਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ 'ਮਿੱਤਰਾਂ ਦਾ ਨਾਂ ਚੱਲਦਾ', 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਵਰਗੀਆਂ ਫਿਲਮਾਂ ਦੇ ਨਾਮ ਸ਼ਾਮਿਲ ਹਨ।

gippy grewal new song image source: Instagram

ਗਿੱਪੀ ਗਰੇਵਾਲ ਦਾ ਮਿਊਜ਼ਿਕ ਵਲਰਡ ਟੂਰ 

ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਸਾਲ ਆਪਣੇ ਵਰਲਡ ਮਿਊਜ਼ਿਕ ਟੂਰ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ। ਜਿਸ ਦੀ ਸ਼ੁਰੂਆਤ ਉਹ ਪਾਕਿਸਤਾਨ ਤੋਂ ਕਰਨਗੇ। ਪਰ ਅਜੇ ਤੱਕ ਇਸ ਟੂਰ ਦੀਆਂ ਡੇਟਸ ਸਾਹਮਣੇ ਨਹੀਂ ਆਈਆਂ ਹਨ।

 

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network