ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ?

written by Lajwinder kaur | August 29, 2021

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣੀ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਰਿਲੀਜ਼ ਹੋ ਗਈਆਂ ਨੇ। ਇਸ ਦਰਮਿਆਨ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟਸ ਦਾ ਵੀ ਐਲਾਨ ਹੋ ਰਿਹਾ ਹੈ। ਜੀ ਹਾਂ ਹੁਣ ਗਿੱਪੀ ਗਰੇਵਾਲ (GippyGrewal) ਤੇ ਨੀਰੂ ਬਾਜਵਾ (Neeru Bajwa) ਦੀ ਫ਼ਿਲਮ ਫੱਟੇ ਦਿੰਦੇ ਚੱਕ ਪੰਜਾਬੀ (phatte dinde chakk punjabi) ਦੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ।

phatte dinde chakk punjabi releasing date-min Image Source: Instagram

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਬਣੇ ਪਾਪਾ, ਘਰ ਆਈ ਨੰਨ੍ਹੀ ਪਰੀ,ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਆਪ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ 11 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ।

gippy grewal and neeru bajwa phatte dinde chakk punjabi will be releasing 11 feb 2022-min Image Source: Instagram

ਹੋਰ ਪੜ੍ਹੋ : ਅੰਗਦ ਬੇਦੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੇਹਾ ਧੂਪੀਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਘਰ ‘ਚ ਗੂੰਜਣ ਵਾਲੀਆਂ ਨੇ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ

ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਤੋਂ ਇਲਾਵਾ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮ ‘ਚ ਬਾਲੀਵੁੱਡ ਐਕਟਰ ਅਨੂ ਕਪੂਰ, ਰਾਣਾ ਰਣਬੀਰ ਤੋਂ ਇਲਾਵਾ ਪਾਕਿਸਤਾਨੀ ਕਲਾਕਾਰਾਂ ਜਿਵੇਂ ਨਸੀਮ ਵਿੱਕੀ, ਅਹਿਮਦ ਅਲੀ ਬੱਟ ਆਦਿ ਨਜ਼ਰ ਆਉਣਗੇ । ਇਸ ਫ਼ਿਲਮ ਚ ਭਾਰਤੀ ਕਲਾਕਾਰਾਂ ਤੇ ਪਾਕਿਸਤਾਨੀ ਕਲਾਕਾਰਾਂ ਦਾ ਸੁਮੇਲ ਦੇਖਣ ਨੂੰ ਮਿਲੇਗਾ। ਮਨੀਸ਼ ਭੱਟ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਹੁਣ ਅਗਲੇ ਸਾਲ 11 ਫਰਵਰੀ ਨੂੰ ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਇੱਕ ਲੰਬੇ ਅਰਸੇ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਜੋੜੀ ‘ਪਾਣੀ ‘ਚ ਮਧਾਣੀ’ ਫ਼ਿਲਮ ਵੀ ਨਜ਼ਰ ਆਵੇਗੀ।

0 Comments
0

You may also like