
ਗਿੱਪੀ ਗਰੇਵਾਲ, (Gippy Grewal) ਬਿੰਨੂ ਢਿੱਲੋਂ (Binnu Dhillon) ਅਤੇ ਕਰਮਜੀਤ ਅਨਮੋਲ ਕਿਸੇ ਪ੍ਰੋਜੈਕਟ ‘ਚ ਇੱਕਠੇ ਕੰਮ ਕਰ ਰਹੇ ਹਨ । ਇਸੇ ਸਿਲਸਿਲੇ ‘ਚ ਉਨ੍ਹਾਂ ਨੇ ਆਪਣੇ ਸ਼ੂਟਿੰਗ ਕਰਿਊ ਦੇ ਲਈ ਘਰ ਲਿਆ । ਜਿਸ ‘ਚ ਸਭ ਕੁਝ ਹੈ, ਪਰ ਜਦੋਂ ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨੂੰ ਚਾਹ ਪੀਣ ਦੀ ਤਲਬ ਲੱਗੀ ਤਾਂ ਸਾਰਾ ਘਰ ਫਰੋਲ ਮਾਰਿਆ ਪਰ ਤਿੰਨਾਂ ਨੂੰ ਚਾਹ ਪੱਤੀ ਹੀ ਪੂਰੇ ਘਰ ਚੋਂ ਨਹੀਂ ਲੱਭੀ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਇਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਨਜ਼ਰ ਆ ਰਿਹਾ ਹੈ ।ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਹੋਰ ਪੜ੍ਹੋ : ਪਿਛਲੇ 18 ਸਾਲਾਂ ਤੋਂ ਇਸ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੇ ਹਨ ਫ਼ਿਲਮ ਮੇਕਰ ਵਿਕਰਮ ਭੱਟ, ਇੱਕ ਇੰਟਰਵਿਊ ਦੌਰਾਨ ਕੀਤਾ ਖੁਲਾਸਾ
ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਨੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ ਅਤੇ ਜਲਦ ਹੀ ਇਹ ਤਿੰਨੋਂ ਹੋਰ ਵੀ ਕਈ ਪ੍ਰੋਜੈਕਟ ‘ਚ ਦਿਖਾਈ ਦੇਣ ਵਾਲੇ ਹਨ । ਤਿੰਨਾਂ ਕਲਾਕਾਰਾਂ ਨੇ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਕਾਫੀ ਸੰਘਰਸ਼ ਕੀਤਾ ਹੈ ।

ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਟੀਵੀ ਸ਼ੋਅਜ਼ ਤੋਂ ਕੀਤੀ ਸੀ ਅਤੇ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ।ਉਨ੍ਹਾਂ ਨੂੰ ਨੈਗਟਿਵ ਕਿਰਦਾਰ ਨਿਭਾਉਣੇ ਜ਼ਿਆਦਾ ਪਸੰਦ ਹਨ । ਹਾਲਾਂਕਿ ਦਰਸ਼ਕਾਂ ਦੇ ਵੱਲੋਂ ਉਨ੍ਹਾਂ ਦੇ ਵੱਲੋਂ ਨਿਭਾਏ ਜਾਣ ਵਾਲੇ ਕਾਮੇਡੀ ਕਿਰਦਾਰਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram