ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

written by Lajwinder kaur | January 03, 2022

2 ਜਨਵਰੀ ਨੂੰ ਗਿੱਪੀ ਗਰੇਵਾਲ Gippy Grewal ਨੇ ਆਪਣਾ ਬਰਥਡੇਅ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ । ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਗਿੱਪੀ ਗਰੇਵਾਲ ਨੇ ਬੀਤੀ ਰਾਤ ਆਪਣੇ ਬਰਥਡੇਅ ਦੇ ਜਸ਼ਨ ਦੇ ਨਾਲ ਆਪਣੇ ਛੋਟੇ ਪੁੱਤਰ ਗੁਰਬਾਜ਼ ਦੀ ਲੋਹੜੀ ਦਾ ਜਸ਼ਨ ਵੀ ਸੈਲੀਬ੍ਰੇਟ ਕੀਤਾ।

gurbaaz's lohri celebration

ਹੋਰ ਪੜ੍ਹੋ : ਨਵੇਂ ਸਾਲ ਦੀ ਰਾਤ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਚਾਲੇ ਹੋਇਆ ਕੁਝ ਅਜਿਹਾ, ਸਟੇਜ ‘ਤੇ ਹੀ ਰੋਣ ਲੱਗ ਪਈ ਗਾਇਕਾ

ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਗਾਇਕ ਕੁਲਵਿੰਦਰ ਬਿੱਲਾ ਦੇ  ਨਾਲ ‘ਇੱਕ ਪਲ ਬੇਹ ਜਾਣਾ’ ਵਾਲਾ ਗੀਤ ਗਾ ਰਹੇ ਨੇ, ਇਸ ਗੀਤ ਉੱਤੇ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ ਦੇ ਨਾਲ ਜੰਮ ਕੇ ਨੱਚਦੇ ਹੋਏ ਨਜ਼ਰ ਆ ਰਹੇ ਹਨ।

inside image of gippy grewal birthday celerabtion

ਦੱਸ ਦਈਏ ਗਿੱਪੀ ਗਰੇਵਾਲ ਦੀ ਇਸ ਪਾਰਟੀ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਲਗਪਗ ਸਾਰੇ ਹੀ ਕਲਾਕਾਰ ਸ਼ਾਮਿਲ ਹੋਏ ਸੀ, ਜਿਵੇਂ ਗੁਰਦਾਸ ਮਾਨ, ਜਸਬੀਰ ਜੱਸੀ, ਅੰਮ੍ਰਿਤ ਮਾਨ, ਸੁਨੰਦਾ ਸ਼ਰਮਾ, ਅਫਸਾਨਾ ਖ਼ਾਨ , ਸਰਗੁਣ ਮਹਿਤਾ, ਸ਼ਿਵਜੋਤ, ਰਣਜੀਤ ਬਾਵਾ ਆਦਿ ।

ਹੋਰ ਪੜ੍ਹੋ : ਕੈਮਰੇ ਦੇ ਸਾਹਮਣੇ ਸਪਨਾ ਚੌਧਰੀ ਨੇ ਇਸ ਅੰਦਾਜ਼ 'ਚ ਬਦਲੇ ਕੱਪੜੇ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ। ਇਹ ਫ਼ਿਲਮ ਸਿਨੇਮਾ ਘਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਪਾਣੀ ‘ਚ ਮਧਾਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਗਿੱਪੀ ਗਰੇਵਾਲ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਨੂੰ ਮਨੋਰੰਜਨ ਦਾ ਡੋਜ਼ ਦੇਣ ਲਈ ਤਿਆਰ ਨੇ। ਆਉਣ ਵਾਲੇ 2022 ‘ਚ ਗਿੱਪੀ ਗਰੇਵਾਲ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਹਨ। ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਜਗਤ ਚ ਦੇਸੀ ਰੌਕਸਟਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਜਿਸ ਕਰਕੇ ਗਿੱਪੀ ਗਰੇਵਾਲ ਚੰਗੀ ਫੈਨ ਫਾਲਵਿੰਗ ਹੈ।

 

View this post on Instagram

 

A post shared by Jassi (@jassijasbir)

You may also like