ਗਿੱਪੀ ਗਰੇਵਾਲ ਨੇ ਦਿਖਾਇਆ ਜਾਦੂ, ਆਪਣੇ ਛੋਟੇ ਪੁੱਤਰ ਗੁਰਬਾਜ਼ ਨੂੰ ਕਰ ਦਿੱਤਾ ਗਾਇਬ, ਸ਼ਿੰਦਾ ਤੇ ਪ੍ਰਸ਼ੰਸਕ ਹੋਏ ਹੈਰਾਨ

written by Lajwinder kaur | June 22, 2022

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਏਨੀਂ ਦਿਨੀਂ ਉਹ ਆਪਣੇ ਬੱਚਿਆਂ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੁਰਬਾਜ਼ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਏਅਰਪੋਰਟ ‘ਤੇ ਕੀਤੀ ਖ਼ੂਬ ਮਸਤੀ, ਸ਼ੋਲੇ ਦੀ ਠਾਕੁਰ ਬਣਕੇ ਕੀਤੀਆਂ ਅਜਿਹੀਆਂ ਹਰਕਤਾਂ, ਦੇਖੋ ਵਾਇਰਲ ਵੀਡੀਓ

gurbaaz grewal

ਇਸ ਵੀਡੀਓ ਨੂੰ ਉਨ੍ਹਾਂ ਨੇ ਜਾਦੂ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ। ਵੀਡੀਓ 'ਚ ਦੇਖ ਸਕਦੇ ਹੋ ਗੁਰਬਾਜ਼ ਜੋ ਕਿ ਲਾਈਟ ਵਾਲੇ ਸਵਿੱਚਾਂ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਕਦੇ ਲਾਈਟ ਵਾਲੇ ਸਵਿੱਚਾਂ ਨੂੰ ਬੰਦ ਕਰਦਾ ਕਦੇ ਜਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਸਾਰੀ ਸ਼ਰਾਰਤ ਨੂੰ ਕਰਨ ਲਈ ਉਹ ਇੱਕ ਛੋਟੀ ਜਿਹੀ ਕੁਰਸੀ ਉੱਤੇ ਖੜੇ ਹੋ ਕੇ ਕਰ ਰਿਹਾ ਹੈ। ਇਸ ਦੌਰਾਨ ਗਿੱਪੀ ਗਰੇਵਾਲ ਵੀਡੀਓ ‘ਚ ਐਂਟਰੀ ਕਰਦੇ ਨੇ ਤੇ ਉਹ ਕੈਮਰੇ ਵੱਲ ਦੇਖਦੇ ਹੋਏ ਕਹਿੰਦੇ ਨੇ- ‘ਕਿ ਤੁਸੀਂ ਜਾਦੂ ਦੇਖਣਾ ਚਾਹੁੰਦੇ ਹੋ। ਤਾਂ ਕੈਮਰੇ ਦੇ ਪਿੱਛੇ ਬੈਠੇ ਸ਼ਿੰਦਾ ਤੇ ਏਕਮ ਕਹਿੰਦਾ ਹੈ ਹਾਂ ਜੀ’

inside image of gippy grewal

ਵੀਡੀਓ ‘ਚ ਅੱਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਗਿੱਪੀ ਗਰੇਵਾਲ ਜਾਦੂ ਵਾਲੀ ਟ੍ਰਿਕ ਦੇ ਨਾਲ ਗੁਰਬਾਜ਼ ਨੂੰ ਗਾਇਬ ਕਰ ਦਿੰਦੇ ਨੇ। ਕੈਮਰੇ ਦੇ ਪਿੱਛੇ ਬੈਠੇ ਸ਼ਿੰਦੇ ਦੀ ਹੈਰਾਨ ਹੋਣ ਵਾਲੀ ਆਵਾਜ਼ ਆਉਂਦੀ ਹੈ। ਇਸ ਵੀਡਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪਿਆਰ ਲੁੱਟਾ ਰਹੇ ਹਨ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ਚ ਉਹ ਮਾਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਹਨੀਮੂਨ, ਯਾਰ ਮੇਰਾ ਤਿੱਤਲੀਆਂ ਵਰਗਾ ਵਰਗੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।

 

You may also like