Trending:
ਗਿੱਪੀ ਗਰੇਵਾਲ ਨੇ ਆਪਣੇ ਦੋਸਤ ਭਾਨਾ ਨੂੰ ਦਿੱਤਾ ਸਰਪ੍ਰਾਈਜ਼, ਗਿਫਟ ਕੀਤੀ ਲਗਜ਼ਰੀ ਕਾਰ
ਪੰਜਾਬੀ ਗਾਇਕ ਗਿੱਪੀ ਗਰੇਵਾਲ Gippy Grewal ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਕਰਕੇ ਖੂਬ ਸੁਰਖੀਆਂ ਚ ਬਣੇ ਹੋਏ ਨੇ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ਦੀ ਪਰਮੋਸ਼ਨ ਚ ਲੱਗੇ ਹੋਏ ਨੇ। ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਦੋਸਤ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ।

ਜੀ ਹਾਂ ਉਨ੍ਹਾਂ ਨੇ ਆਪਣੇ ਕਰੀਬੀ ਦੋਸਤ ਭਾਨੇ (Bhana L.A)ਨੂੰ ਖ਼ਾਸ ਗਿਫਟ ਦਿੱਤਾ ਹੈ। ਜਿਸ ਦਾ ਧੰਨਵਾਦ ਕਰਦੇ ਹੋਏ ਭਾਨੇ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਾਈ ਹੈ। ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਨਵੀਂ ਕਾਰ ਗਿਫਟ ਕੀਤੀ ਹੈ।

ਭਾਨੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਗੱਡੀ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਸਬਰ ਦਾ ਫਲ ਮਿੱਠਾ ਹੁੰਦਾ ਸੁਣਿਆ ਸੀ ਪਤਾ ਅੱਜ ਲੱਗਿਆ ..ਧੰਨਵਾਦ ਗਿੱਪੀ ਬਾਈ ਮੇਰੇ ਸੁਫ਼ਨਿਆਂ ਨੂੰ ਸੱਚ ਕਰਨ ਦੇ ਲਈ..ਤੁਸੀਂ ਮੈਨੂੰ ਏਨਾ Beautiful Ride ਗਿਫਟ ਕੀਤੀ ਹੈ... ਪਿਆਰ ਅਤੇ ਸਤਿਕਾਰ Love u Bai @gippygrewal’। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ। ਜਿਸ ਚ ਗਿੱਪੀ ਗਰੇਵਾਲ ਭਾਨੇ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਨਜ਼ਰ ਆ ਰਹੇ ਨੇ। ਕਾਰ ਦੀ ਨੰਬਰ ਪਲੇਟ ਉੱਤੇ ਪੰਜਾਬੀ ਅੱਖਰਾਂ 'ਚ ਭਾਨਾ ਲਿਖਿਆ ਹੋਇਆ ਹੈ। ਨਾਮੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਭਾਨੇ ਨੂੰ ਨਵੀਂ ਕਾਰ ਦੀਆਂ ਵਧਾਈਆਂ ਦੇ ਰਹੇ ਨੇ। ਦੱਸ ਦਈਏ ਭਾਨਾ ਬਤੌਰ ਐਕਟਰ ਅਤੇ ਪ੍ਰੋਡਿਊਸਰ ਕੰਮ ਕਰਦੇ ਨੇ। ਉਹ ਗਿੱਪੀ ਗਰੇਵਾਲ ਦੇ ਨਾਲ ਲਗਪਗ 13-14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਨੇ।
View this post on Instagram