ਗਿੱਪੀ ਗਰੇਵਾਲ ਤੇ ਸ਼ਿੰਦਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀ ਕੈਨੇਡਾ ਤੋਂ ਦਿੱਲੀ ਕਿਸਾਨੀ ਪ੍ਰਦਰਸ਼ਨ ‘ਚ ਆਏ ਹੋਏ ਨੇ । ਉਹ ਵੱਧ ਚੜ੍ਹੇ ਕੇ ਆਪਣੀ ਟੀਮ ਦੇ ਨਾਲ ਮਿਲਕੇ ਲੋਕਾਂ ਦੀ ਸੇਵਾ ਕਰ ਰਹੇ ਨੇ।
ਉਨ੍ਹਾਂ ਦਾ ਪਰਿਵਾਰ ਕੈਨੇਡਾ ‘ਚ ਹੈ । ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕਰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਵਿਚਕਾਰਲੇ ਬੇਟੇ ਸ਼ਿੰਦਾ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ।
ਇਸ ਤਸਵੀਰ ‘ਚ ਬਾਪ-ਬੇਟੇ ਬਲੈਕ ਰੰਗ ਦੇ ਆਉਟ ਫਿੱਟ ‘ਚ ਦਿਖਾਈ ਦੇ ਰਹੇ ਨੇ । ਗਿੱਪੀ ਗਰੇਵਾਲ ਨੇ ਕੈਪਸ਼ਨ ‘ਚ ਲਿਖਿਆ ਹੈ ਬੇਬੀ ਬੌਸ ਦੇ ਨਾਲ । ਦਰਸ਼ਕਾਂ ਨੂੰ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ ।
ਗਿੱਪੀ ਗਰੇਵਾਲ ਦੇ ਬੱਚੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਲਈ ਪੋਸਟਾਂ ਪਾ ਰਹੇ ਨੇ । ਏਕਮ ਤੇ ਸ਼ਿੰਦਾ ਕੈਨੇਡਾ ਚ ਹੋਏ ਕਿਸਾਨ ਪ੍ਰਦਰਸ਼ਨ ਚ ਵੀ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਦਿਖਾਈ ਦਿੱਤੇ ਸਨ ।
View this post on Instagram