
Ardaas-3: ਪੰਜਾਬੀ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਦੇ ਲਈ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਇਸ ਦੌਰਾਨ ਗਿੱਪੀ ਨੇ ਆਪਣੇ ਫੈਨਜ਼ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਅਰਦਾਸ ਕਰਾਂ ਦੇ ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਕੀਤਾ ਐਲਾਨ, ਜਲਦ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਗੀਤ ‘ਮੇਰਾ ਨਾਂ’

ਅਰਦਾਸ ਤੇ ਅਰਦਾਸ ਕਰਾਂ ਗਿੱਪੀ ਗਰੇਵਾਲ ਦੇ ਕਰੀਅਰ ਦੀਆਂ ਸਭ ਤੋਂ ਬੈਸਟ ਫਿਲਮਾਂ ਵਿੱਚੋਂ ਹਨ। ਇਸ ਫ਼ਿਲਮ ਦਾ ਦੂਜਾ ਭਾਗ ‘ਅਰਦਾਸ ਕਰਾਂ’ 2019 ‘ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ‘ਅਰਦਾਸ ਕਰਾਂ’ ਫ਼ਿਲਮ ਨਾ ਸਿਰਫ ਹਿੱਟ ਹੋਈ ਬਲਕਿ ਇਸ ਫ਼ਿਲਮ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜ਼ਿੰਦਗੀ ਜਿਉਣ ਦਾ ਨਾਂਅ ਹੀ ਨਹੀਂ ਸਗੋਂ ਇਸ ਨੂੰ ਕਿਵੇਂ ਪਿਆਰ ਨਾਲ ਜਿਉਣਾ ਹੈ ਉਸ ਦੀ ਅਹਿਮੀਅਤ ਤੋਂ ਵੀ ਰੂਬਰੂ ਕਰਵਾਇਆ ਸੀ। ਪਿਆਰ ਸਾਨੂੰ ਦੂਜਿਆਂ ਦਾ ਖਿਆਲ ਰੱਖਣਾ ਸਿਖਾਉਂਦਾ ਹੈ। ਜਿਸ ਕਰਕੇ ਦਰਸ਼ਕ ਅਰਦਾਸ ਫ਼ਿਲਮ ਦੇ ਤੀਜੇ ਭਾਗ ਦੀ ਬਹੁਤ ਸਮੇਂ ਤੋਂ ਉੱਡੀਕ ਕਰ ਰਹੇ ਸਨ।

ਗਿੱਪੀ ਗਰੇਵਾਲ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਰਦਾਸ ਕਰਾਂ ਦੀ ਟੀਮ ਨਾਲ ਖੜੇ ਨਜ਼ਰ ਆ ਰਹੇ ਹਨ। ਇਹ ਫੋਟੋ ‘ਅਰਦਾਸ ਕਰਾਂ 2’ ਦੀ ਸ਼ੂਟਿੰਗ ਸਮੇਂ ਦੀ ਹੈ। ਇਸ ਤਸਵੀਰ ‘ਚ ਗਿੱਪੀ ਗਰੇਵਾਲ ਦੇ ਨਾਲ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ ਤੇ ਹੋਰ ਕਲਾਕਾਰ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ‘ਚ ਲਿਖਿਆ, “ਅਰਦਾਸ ਕਰਾਂ ਦਾ ਅਗਲਾ ਭਾਗ ਆ ਰਿਹਾ ਜਲਦ...ਕੌਣ ਕੌਣ ਇੰਤਜ਼ਾਰ ਕਰ ਰਿਹਾ।” ਇਸ ਪੋਸਟ ਉੱਤੇ ਯੂਜ਼ਰਸ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦਸ ਦਸੀਏ ਕਿ ‘ਅਰਦਾਸ ਕਰਾਂ’ 2019 ‘ਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਗੁਰਫਤਿਹ ਸਿੰਘ ਗਰੇਵਾਲ ਯਾਨਿ ਸ਼ਿੰਦਾ ਗਰੇਵਾਲ, ਜਪਜੀ ਖਹਿਰਾ, ਯੋਗਰਾਜ ਸਿੰਘ , ਮਲਕੀਤ ਰੌਣੀ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਫ਼ਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਸੀ, ਜਦਕਿ ਸਕ੍ਰੀਨਪਲੇ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੇ ਸਨ।
View this post on Instagram