ਇਸ ਖਾਸ ਜਗ੍ਹਾ ‘ਤੇ ਹੋ ਰਹੀ ਹੈ ਅਰਦਾਸ 2 ਦੀ ਸ਼ੂਟਿੰਗ, ਦੇਖੋ ਤਸਵੀਰਾਂ

Written by  Lajwinder kaur   |  January 14th 2019 10:42 AM  |  Updated: January 14th 2019 03:18 PM

ਇਸ ਖਾਸ ਜਗ੍ਹਾ ‘ਤੇ ਹੋ ਰਹੀ ਹੈ ਅਰਦਾਸ 2 ਦੀ ਸ਼ੂਟਿੰਗ, ਦੇਖੋ ਤਸਵੀਰਾਂ

ਪੰਜਾਬੀ ਫਿਲਮੀ ਜਗਤ ਦੇ ਫਿਲਮ ਡਾਇਰੈਕਟਰ, ਐਕਟਰ ਤੇ ਗਾਇਕ ਗਿੱਪੀ ਗਰੇਵਾਲ ਜਿਹਨਾਂ ਨੇ ਮਿਹਨਤ ਸਦਕਾ ਕਾਮਯਾਬੀਆਂ ਦੀਆਂ ਬੁਲੰਦੀਆਂ ‘ਤੇ ਪਹੁੰਚੇ ਹਨ, ਤੇ ਇੱਕ ਫਿਰ ਤੋਂ ਗਿੱਪੀ ਗਰੇਵਾਲ ਆਪਣੀ ਸੁਪਰ ਹਿੱਟ ਪੰਜਾਬੀ ਫਿਲਮ ‘ਅਰਦਾਸ’ ਦਾ ਸੀਕਵਲ ‘ਅਰਦਾਸ-2’ ਲੈ ਕੇ ਆ ਰਹੇ ਹਨ। ਦੱਸ ਦਈਏ ਇਸ ਫਿਲਮ ਦੀ ਕਹਾਣੀ ਤੇ ਸਕਰੀਨਪਲੇ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖਿਆ ਹੈ।

https://www.instagram.com/p/BsmNku8nFiA/

ਹੋਰ ਵੇਖੋ: ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੀ ਆਉਣ ਵਾਲੀ ਮੂਵੀ ‘ਅਰਦਾਸ 2’ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘ਦਾਤਾ ਜੀ ਮਿਹਰ ਕਰੋ... #Ardaas2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਤੁਹਾਡੀਆਂ ਦੁਆਵਾਂ ਦੀ ਲੋੜ ਹੈ..’

https://www.instagram.com/p/BsjMCEanHEN/

ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ 2’ ਦੀ ਕੈਨੇਡਾ ‘ਚ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਡਾਇਰੈਕਟਰ ਖੁਦ ਗਿੱਪੀ ਗਰੇਵਾਲ ਹੀ ਕਰ ਰਹੇ ਨੇ। ਰਾਣਾ ਰਣਬੀਰ ਨੇ ਫਿਲਮ ਦੇ ਡਾਇਲਾਗ ਵੀ ਲਿਖੇ ਹਨ। ਗਿੱਪੀ ਗਰੇਵਾਲ ਮੁਤਾਬਿਕ ਇਸ ਫਿਲਮ ਵਿੱਚ ਵੀ ਅਰਦਾਸ ਫਿਲਮ ਦੇ ਪਹਿਲੇ ਭਾਗ ਵਾਂਗ ਵੱਖ ਵੱਖ ਲੋਕਾਂ ਦੀਆਂ ਵੱਖੋ ਵੱਖ ਕਹਾਣੀਆਂ ਹੋਣਗੀਆਂ।

Gippy Grewal's Punjabi Movie Ardaas 2 shooting starts ਇਸ ਖਾਸ ਜਗ੍ਹਾ ‘ਤੇ ਹੋ ਰਹੀ ਹੈ ਅਰਦਾਸ 2 ਦੀ ਸ਼ੂਟਿੰਗ, ਦੇਖੋ ਤਸਵੀਰਾਂ

ਹੋਰ ਵੇਖੋ: ਪਾਵ ਧਾਰੀਆ ਨੇ ਗਾਇਆ ਸਿਡਨੀ ਟੈਸਟ ਮੈਚ ‘ਚ ਰਾਸ਼ਟਰਗਾਣ, ਦੇਖੋ ਵੀਡੀਓ

ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਡਾਇਰੈਕਟਰ ਵੱਜੋਂ ‘ਅਰਦਾਸ’, ‘ਮਰ ਗਏ ਓਏ ਲੋਕੋ’ ਤੇ ‘ਮੰਜੇ ਬਿਸਤਰੇ 2’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ| ਗਿੱਪੀ ਗਰੇਵਾਲ ਦੀ ‘ਅਰਦਾਸ 2’ ਨੂੰ ਉਹਨਾਂ ਦੇ ਆਪਣੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network