ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

written by Shaminder | November 05, 2022 10:27am

ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Gippy Grewal) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਵੀ ਗਿੱਪੀ ਗਰੇਵਾਲ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦਿੱਤੀ ਹੈ । ਇਸ ਮੌਕੇ ‘ਤੇ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਗਾਇਕ ਨੂੰ ਵਧਾਈ ਦਿੰਦਿਆਂ ਹੋਇਆਂ ਦੁਆਵਾਂ ਦਿੱਤੀਆਂ ਗਈਆਂ ਗਈਆਂ ਹਨ ।

gippy grewal family holiday pics

ਹੋਰ ਪੜ੍ਹੋ : ਭਾਰਤੀ ਸਿੰਘ ਦਾ ਪੁੱਤਰ ਗੋਲੇ ਦੇ ਨਾਲ ਕਿਊਟ ਵੀਡੀਓ ਵਾਇਰਲ, ਭਾਰਤੀ ਨੇ ਕਿਹਾ ਮੀਡੀਆ ਦੇ ਆਉਂਦਿਆਂ ਹੀ ਖੁੱਲ ਜਾਂਦੀ ਹੈ ਗੋਲੇ ਦੀ ਨੀਂਦ

ਅਦਾਕਾਰ ਧੀਰਜ ਕੁਮਾਰ ਨੇ ਗਿੱਪੀ ਗਰੇਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਦਿੰਦੇ ਹੋਏ ਲਿਖਿਆ ਕਿ ‘ਵਧਾਈ ਹੋਵੇ ਵੀਰ ਅਤੇ ਭਾਬੀ ਜੀ ਨੂੰ, ਰੱਬ ਹਮੇਸ਼ਾ ਤੰਦਰੁਸਤ ਰੱਖੇ’। ਗਾਇਕ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ ।

Gippy Grewal With son-m image From instagram

ਹੋਰ ਪੜ੍ਹੋ : ਅਦਾਕਾਰਾ ਤੱਬੂ ਨੇ ਆਪਣੇ ਦਮ ‘ਤੇ ਬਣਾਈ ਕਰੋੜਾਂ ਦੀ ਜਾਇਦਾਦ, ਜਨਮ ਦਿਨ ‘ਤੇ ਜਾਣੋਂ ਜਿਉਂਦੀ ਹੈ ਕਿਸ ਤਰ੍ਹਾਂ ਦੀ ਲਗਜ਼ਰੀ ਲਾਈਫ

ਦੋਵਾਂ ਦੇ ਤਿੰਨ ਬੇਟੇ ਹਨ, ਬੀਤੇ ਦਿਨੀਂ ਹੀ ਗੁਰਬਾਜ਼ ਦਾ ਬਰਥਡੇ ਗਰੇਵਾਲ ਪਰਿਵਾਰ ਦੇ ਵੱਲੋਂ ਮਨਾਇਆ ਗਿਆ ਸੀ ।ਗਿੱਪੀ ਗਰੇਵਾਲ ਰਵਨੀਤ ਗਰੇਵਾਲ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ । ਕਿਉਂਕਿ ਜਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ‘ਚ ਰਵਨੀਤ ਗਰੇਵਾਲ ਆਏ ਹਨ, ਉਨ੍ਹਾਂ ਦਾ ਕਰੀਅਰ ਲਗਾਤਾਰ ਬੁਲੰਦੀਆਂ ਛੂਹ ਰਿਹਾ ਹੈ ।

gippy grewal enjoying holidays with family

ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ਵੀ ਦਿੱਤੀਆਂ ਹਨ । ਹਾਲ ਹੀ ‘ਚ ਨੀਰੂ ਬਾਜਵਾ ਦੇ ਨਾਲ ਧੀਰਜ ਕੁਮਾਰ ਅਤੇ ਪ੍ਰਿੰਸ ਕੰਵਲਜੀਤ ਦੀ ਫ਼ਿਲਮ ‘ਕ੍ਰਿਮੀਨਲ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਦੇ ਵੱਲੋਂ ਹੀ ਬਣਾਇਆ ਗਿਆ ਹੈ ।

You may also like