ਗਿੱਪੀ ਗਰੇਵਾਲ ਨੇ ਦੱਸਿਆ ਕਰਮਜੀਤ ਅਨਮੋਲ ਫਿਸ਼ ਦੀ ਥਾਂ ਖਾ ਗਏ ਸੱਪ, ਵੇਖੋ ਵੀਡੀਓ

written by Shaminder | November 22, 2022 06:06pm

ਗਿੱਪੀ ਗਰੇਵਾਲ (Gippy Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਵਿਦੇਸ਼ੀ ਮੂਲ ਦੇ ਪੀਟਰ ਵਿਰਦੀ, ਅਦਾਕਾਰ ਕਰਮਜੀਤ ਅਨਮੋਲ ਸਣੇ ਹੋਰ ਕਈ ਜਣੇ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਦੱਸ ਰਹੇ ਹਨ ਕਿ ਕਰਮਜੀਤ ਅਨਮੋਲ ਫਿਸ਼ ਦੇ ਚੱਕਰ ‘ਚ ਸੱਪ ਖਾ ਗਏ ਹਨ ।

Gippy Grewal ,,

ਹੋਰ ਪੜ੍ਹੋ : ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਹੋਇਆ ਭੋਗ ਅਤੇ ਅੰਤਿਮ ਅਰਦਾਸ, ਇੰਡਸਟਰੀ ਦਾ ਕੋਈ ਵੀ ਕਲਾਕਾਰ ਨਹੀਂ ਹੋਇਆ ਸ਼ਾਮਿਲ

ਜਿਸ ਤੋਂ ਬਾਅਦ ਗਿੱਪੀ ਗਰੇਵਾਲ ਦਾ ਸਾਥੀ ਦੱਸਦਾ ਹੈ ਕਿ ਕਰਮਜੀਤ ਅਨਮੋਲ ਫਿਸ਼ ਦੇ ਭੁਲੇਖੇ ਸੱਪ ਖਾ ਗਏ ਅਤੇ ਬਾਅਦ ‘ਚ ਵਾਸ਼ਰੂਮ ‘ਚ ਜਾ ਕੇ ਉਲਟੀਆਂ ਕਰ ਰਹੇ ਸਨ । ਜਿਸ ਤੋਂ ਬਾਅਦ ਕਰਮਜੀਤ ਅਨਮੋਲ ਦਾ ਮੂੰਹ ਵੇਖ ਕੇ ਸਭ ਹੱਸਦੇ ਹੋਏ ਦਿਖਾਈ ਦੇ ਰਹੇ ਹਨ ।

karamjit anmol image from instagram

ਹੋਰ ਪੜ੍ਹੋ : ਵਿਦੇਸ਼ ‘ਚ ਸਪੋਰਟਸ ਐਂਕਰ ਨੇ ਰਣਵੀਰ ਸਿੰਘ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਕਰਵਾਈ ਜਾਣ ਪਛਾਣ

ਇਸ ਵੀਡੀਓ ‘ਤੇ ਦੋਵਾਂ ਅਦਾਕਾਰਾਂ ਦੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।

Gippy Grewal ,, image Source : Instagram

ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਗਾਇਕ ਵੀ ਹਨ । ਉਨ੍ਹਾਂ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਰਿਲੀਜ਼ ਵੀ ਹੋ ਚੁੱਕੇ ਹਨ । ਜਲਦ ਹੀ ਉਹ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।

You may also like