ਗਿੱਪੀ ਗਰੇਵਾਲ ਨੂੰ ਗੁਰਬਾਜ਼ ਗਰੇਵਾਲ ਅਤੇ ਇੱਕ ਬਾਂਦਰ ਨੇ ਕੀਤਾ ਇਸ ਤਰ੍ਹਾਂ ਪ੍ਰੇਸ਼ਾਨ ! ਗਿੱਪੀ ਗਰੇਵਾਲ ਨੇ ਦੱਸਿਆ ਦਿਲ ਦਾ ਹਾਲ

written by Shaminder | September 11, 2020

ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਛੋਟੇ ਬੇਟੇ ਗੁਰਬਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦੇ ਮੋਢੇ ‘ਤੇ ਬੈਠੇ ਹਨ ਤੇ ਦੂਜੇ ਪਾਸੇ ਇੱਕ ਬਾਂਦਰ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ । ਜਿਸ ‘ਤੇ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਗੁਰਬਾਜ਼ ਉਨ੍ਹਾਂ ਦਾ ਸਿਰ ਭੰਨੀ ਜਾ ਰਿਹਾ ਹੈ ਅਤੇ ਬਾਂਦਰ ਉਨ੍ਹਾਂ ਦੀਆਂ ਜੂੰਆਂ ਕੱਢ ਰਿਹਾ ਹੈ । https://www.instagram.com/p/CE_HZftFtCB/?utm_source=ig_web_copy_link ਹਾਸੇ ਠੱਠੇ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਗਿੱਪੀ ਗਰੇਵਾਲ ਵੀ ਹਾਸੇ ਦੇ ਮੂਡ ‘ਚ ਹਨ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਦਰਸ਼ਕਾਂ ਨੂੰ ਵੀ ਖੂਬ ਹਸਾ ਰਹੇ ਹਨ । https://www.instagram.com/p/CExwPJQAO2X/ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਐਂ ਕਿਵੇਂ’ ਰਿਲੀਜ਼ ਹੋਇਆ ਹੈ । ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅੰਮ੍ਰਿਤ ਮਾਨ ਨੇ ।ਗੀਤਾਂ ਤੋਂ ਇਲਾਵਾ ਗਿੱਪੀ ਗਰੇਵਾਲ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਨੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਨੇ ।

0 Comments
0

You may also like