ਗਿੱਪੀ ਗਰੇਵਾਲ ਨੇ ਅਕਸ਼ੇ ਕੁਮਾਰ ਦੇ ਨਾਲ ਤਸਵੀਰ ਸ਼ੇਅਰ ਕਰਕੇ ਅਨੋਖਾ ਪੁੱਛਿਆ ਇਹ ਸਵਾਲ, ਕੀ ਅਕਸ਼ੇ ਨੇ ਦਿੱਤਾ ਜਵਾਬ ?
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਬਾਲੀਵੁੱਡ ਸਟਾਰ ਹੀਰੋ ਅਕਸ਼ੇ ਕੁਮਾਰ ਦੇ ਨਾਲ ਸ਼ੇਅਰ ਕੀਤੀ ਹੈ ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ, ਯੇ ਲਾਕਡਾਊਨ ਕਬ ਖੁਲੇਗਾ ਭਾਈ ਅਕਸ਼ੇ ਕੁਮਾਰ ? ਨਾਲ ਹੀ ਉਨ੍ਹਾਂ ਨੇ ਅਕਸ਼ੇ ਕੁਮਾਰ ਨੂੰ ਟੈਗ ਵੀ ਕੀਤਾ ਹੈ । ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ਤੇ ਵੱਡੀ ਗਿਣਤੀ ‘ਚ ਕਮੈਂਟਸ ਵੀ ਇਸ ਫੋਟੋ ਉੱਤੇ ਆ ਚੁੱਕੇ ਨੇ । ਹੁਣ ਦੇਖਦੇ ਹਾਂ ਕਿ ਅਕਸ਼ੇ ਕੁਮਾਰ ਇਸ ਸਵਾਲ ਦਾ ਜਵਾਬ ਕਦੋਂ ਦਿੰਦੇ ਨੇ ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ਇੱਕ ਸੰਧੂ ਹੰਦਾ ਸੀ ‘ਚ ਨਜ਼ਰ ਆਏ ਸਨ । ਉਨ੍ਹਾਂ ਦੀ ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ ।