ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣਾ ਪਸੰਦੀਦਾ ਗੀਤ, ਦੇਖੋ ਵੀਡੀਓ

Written by  Lajwinder kaur   |  July 29th 2020 10:37 AM  |  Updated: July 29th 2020 10:37 AM

ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣਾ ਪਸੰਦੀਦਾ ਗੀਤ, ਦੇਖੋ ਵੀਡੀਓ

ਪੰਜਾਬੀ  ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਪਸੰਦੀਦਾ ਗੀਤ ਦਾ ਵੀਡੀਓ ਸ਼ੇਅਰ ਕੀਤਾ ਹੈ ।

ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਮੇਰਾ ਪਸੰਦੀਦਾ ਗੀਤ ਹੈ’ ਨਾਲ ਹੀ ਉਨ੍ਹਾਂ ਨੇ ਜਤਿੰਦਰ ਸ਼ਾਹ, ਮੈਂਡੀ ਤੱਖਰ ਤੇ ਹੈਪੀ ਰਾਏਕੋਟੀ ਨੂੰ ਵੀ ਟੈਗ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

ਹੋਰ ਵੇਖੋ : ਜਪਜੀ ਖਹਿਰਾ ਨੇ ਆਪਣੇ ਪੰਜਾਬੀ ਡਾਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪੁਰਾਣਾ ਵੀਡੀਓ ਕੀਤਾ ਸਾਂਝਾ

ਦੱਸ ਦਈਏ ਇਹ ਗੀਤ ਸਾਲ 2016 ‘ਚ ਆਇਆ ਸੀ । ਜਾਨ ਟਾਈਟਲ ਹੇਠ ਗਿੱਪੀ ਗਰੇਵਾਲ ਇਹ ਗੀਤ ਲੈ ਕੇ ਆਏ ਸੀ । ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ ਦੇਸੀ ਰੌਕਸਟਾਰ-2 ਦਾ ਸੀ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਫ਼ਿਲਮੀ ਜਗਤ ‘ਚ ਵੀ ਕਾਫੀ ਸਰਗਰਮ ਰਹਿੰਦੇ ਨੇ । ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network