ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

written by Lajwinder kaur | January 07, 2022 01:00pm

ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ Gippy Grewal, ਜੋ ਕਿ ਏਨੀਂ ਦਿਨੀਂ ਆਪਣੀ ਭਤੀਜੀ ਮੁਸਕਾਨ ਦੇ ਵਿਆਹ ਦੇ ਕੰਮ 'ਚ ਬਿਜ਼ੀ ਚੱਲ ਰਹੇ ਸੀ। ਜੀ ਹਾਂ ਬੀਤੀ ਦਿਨੀਂ ਉਨ੍ਹਾਂ ਦੀ ਭਤੀਜੀ ਮੁਸਕਾਨ ਗਰੇਵਾਲ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਵਿਆਹ 'ਚ ਲਗਭਗ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਪਹੁੰਚੀ ਸੀ।

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

gippy grewal niece muskan got married

ਗਾਇਕ ਗਿੱਪੀ ਗਰੇਵਾਲ ਨੇ ਵੀ ਕੁਝ ਸਮੇਂ ਕੱਢ ਕੇ ਆਪਣੇ ਪਰਿਵਾਰ ਦੇ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਚ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ (ravneet grewal)ਆਪਣੇ ਬੱਚੇ ਏਕਮ, ਸ਼ਿੰਦਾ ਤੇ ਗੁਰਬਾਜ਼ ਦੇ ਨਾਲ ਨਜ਼ਰ ਆ ਰਹੇ ਨੇ। ਗਿੱਪੀ ਨੇ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਨੇ। ਸਾਰੇ ਪਰਿਵਾਰ ਨੇ ਪਰਪਲ ਰੰਗ ਦੇ ਆਉਟਫਿੱਟ ਪਾਏ ਹੋਏ ਨੇ। ਜਿਸ ‘ਚ ਪੂਰਾ ਪਰਿਵਾਰ ਹੀ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਿਹਾ ਹੈ। ਪਰ ਮੇਲਾ ਲੁੱਟਿਆ ਗੁਰਬਾਜ਼ ਨੇ, ਜਿਸ ਦੀ ਕਿਊਟਨੈੱਸ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਇੱਕ ਤਸਵੀਰ ‘ਚ ਤੁਸੀਂ ਦੇਖੋਗੇ ਸਤਿੰਦਰ ਸਰਤਾਜ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ। ਇਸ ਤੋਂ ਪਹਿਲਾ ਸਤਿੰਦਰ ਸਰਤਾਜ ਦੇ ਨਾਲ ਗੁਰਬਾਜ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ। ਜਦੋਂ ਸਤਿੰਦਰ ਸਰਤਾਜ ਕੈਨੇਡਾ 'ਚ ਗਿੱਪੀ ਗਰੇਵਾਲ ਨੂੰ ਮਿਲੇ ਸੀ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

shinda grewal and gurbaaz

ਦੱਸ ਦਈਏ ਗਿੱਪੀ ਗਰੇਵਾਲ ਦੀ ਭਤੀਜੀ ਦਾ ਵਿਆਹ ਕਾਫੀ ਗ੍ਰੈਂਡ ਰਿਹਾ। ਕਈ ਦਿਨ ਤਾਂ ਵਿਆਹ ਦੀਆਂ ਰਸਮਾਂ ਵਾਲੇ ਪ੍ਰੋਗਰਾਮ ਚੱਲਦੇ ਰਹੇ, ਜਿਸ 'ਚ ਵੀ ਕਈ ਨਾਮੀ ਗਾਇਕਾਂ ਨੇ ਆਪਣੇ ਗੀਤਾਂ ਦੇ ਨਾਲ ਚਾਰ ਚੰਨ ਲਗਾਏ। ਇਸ ਵਿਆਹ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਸਾਰੇ ਹੀ ਕਲਾਕਾਰ ਪਹੁੰਚੇ ਸਨ। ਬੱਬੂ ਮਾਨ ਨਵੀਂ ਵਿਆਹੀ ਜੋੜੀ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਨਜ਼ਰ ਆਏ।

 

 

You may also like