Advertisment

ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਰਿਲੀਜ਼ ਡੇਟ ਆਈ ਸਾਹਮਣੇ,ਇਸ ਦਿਨ ਹੋਵੇਗੀ ਰਿਲੀਜ਼ 

author-image
By Shaminder
New Update
ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਰਿਲੀਜ਼ ਡੇਟ ਆਈ ਸਾਹਮਣੇ,ਇਸ ਦਿਨ ਹੋਵੇਗੀ ਰਿਲੀਜ਼ 
Advertisment
ਚੰਡੀਗੜ ਅੰਮ੍ਰਿਤਸਰ ਚੰਡੀਗੜ ਦੀ ਰਿਲੀਜ਼ਿੰਗ ਦੀ ਤਰੀਕ ਸਾਹਮਣੇ ਆ ਚੁੱਕੀ ਹੈ ਅਤੇ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ । ਇਹ ਫ਼ਿਲਮ ਚੌਵੀ ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ 'ਚ ਸਰਗੁਨ ਮਹਿਤਾ ਦੇ ਨਾਲ ਗਿੱਪੀ ਗਰੇਵਾਲ ਨਜ਼ਰ ਆਉਣਗੇ ।ਇਹ ਜੋੜੀ ਪਹਿਲੀ ਵਾਰ ਪਰਦੇ 'ਤੇ ਵਿਖਾਈ ਦੇਵੇਗੀ । ਹੋਰ ਵੇਖੋ: ਢਿੱਡੀਂ ਪੀੜ੍ਹਾਂ ਪਾਉਣ ਲਈ ਤਿਆਰ ਹੈ ਮੰਜੇ ਬਿਸਤਰੇ-2, ਫ਼ਿਲਮ ਦੇ ਹੋਰ ਕਲਿੱਪ ਗਿੱਪੀ ਗਰੇਵਾਲ ਨੇ ਕੀਤੇ ਸਾਂਝੇ https://www.instagram.com/p/BwCiTygnATt/ ਇਸ ਫਿਲਮ ਨੂੰ ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਲਿਉਸਟ੍ਰਾਈਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ‘ਚ ਪਿਆਰੀ ਜਿਹੀ ਲਵ ਸਟੋਰੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲ਼ੇਗਾ। gippy grewal and sargun mehta starrer movie chandigarh amritsar chandigarh release date out gippy grewal and sargun mehta starrer movie chandigarh amritsar chandigarh release date out ਸਰਗੁਨ ਮਹਿਤਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸ਼ਲਾਘਾ ਵੀ ਮਿਲੀ ਹੈ ।ਕਿਸਮਤ ਫ਼ਿਲਮ 'ਚ ਉਹ ਐਮੀ ਵਿਰਕ ਨਾਲ ਨਜ਼ਰ ਆਏ ਸਨ । ਹੁਣ ਵੇਖਣਾ ਇਹ ਹੋਵੇਗਾ ਇਸ ਜੋੜੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment