ਗੁਰਬਾਜ਼ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਊਟਨੈੱਸ ਨਾਲ ਲੁੱਟਿਆ ਮੇਲਾ, ਦੇਖੋ ਵੀਡੀਓ

written by Lajwinder kaur | October 10, 2022 08:06pm

Gurbaaz Grewal Video: ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਖ਼ਾਸ ਕਰਕੇ ਗੁਰਬਾਜ਼ ਦੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਹਨ। ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬੇਹੱਦ ਹੀ ਪਿਆਰਾ ਜਿਹਾ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਉੱਤੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਹਨ।

ਹੋਰ ਪੜ੍ਹੋ : T20 World Cup: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨਾਲ ਨਾਮ ਜੋੜ ਕੇ ਯੂਜ਼ਰਸ ਕਰ ਰਹੇ ਨੇ ਟ੍ਰੋਲ

gurbaaz image Image Source : Instagram

ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਚ ਦੇਖ ਸਕਦੇ ਹੋ ਗੁਰਬਾਜ਼ ਆਪਣੇ ਪਿਤਾ ਦੀ ਫ਼ਿਲਮ ‘ਹਨੀਮੂਨ’ ਦੇ ਗੀਤ ਝਾਂਜਰ ਉੱਤੇ ਆਪਣੀ ਕਿਊਟ ਅਦਾਵਾਂ ਬਿਖੇਰ ਰਿਹਾ ਹੈ। ਗੁਰਬਾਜ਼ ਨੇ ਕਾਲੀ ਪੈਂਟ ਦੇ ਨਾਲ ਸੰਤਰੀ ਰੰਗ ਵਾਲੀ ਟੀ-ਸ਼ਰਟ ਪਾਈ ਹੋਈ ਹੈ ਤੇ ਪੈਰਾਂ ਚ ਚਿੱਟੇ ਰੰਗ ਵਾਲੇ ਸਟਾਈਲਿਸ਼ ਜੁੱਤੇ ਪਾਏ ਹੋਏ ਹਨ।

Gippy Grewal son Gurbaaz Grewal-min Image Source : Instagram

ਗਿੱਪੀ ਗਰੇਵਾਲ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਗੁਰਬਾਜ਼ ਕਿਊਟ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਉਹ ਬਹੁਤ ਹੀ ਪਿਆਰ ਹੈ..ਉਸ ਨੂੰ ਆਸ਼ੀਰਵਾਦ’। ਜ਼ਿਆਦਾ ਤਰ੍ਹਾਂ ਯੂਜ਼ਰ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

Image Source : Instagram

ਦੱਸ ਦਈਏ ਗਿੱਪੀ ਗਰੇਵਾਲ ਜੋ ਕਿ ਆਪਣੀ ਹਨੀਮੂਨ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਤੇ ਗੀਤ ਦਰਸ਼ਕਾਂ ਦੇ ਰੂਬਰੂ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਜੈਸਮੀਨ ਭਸੀਨ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

You may also like