ਦੇਖੋ ਤਸਵੀਰਾਂ : ਸ਼ਿੰਦਾ ਆਪਣੇ ਛੋਟੇ ਭਰਾ ਗੁਰਬਾਜ਼ ‘ਤੇ ਪਿਆਰ ਲੁਟਾਉਂਦਾ ਆਇਆ ਨਜ਼ਰ

written by Lajwinder kaur | October 19, 2020

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਜਿਸ ਕਰਕੇ ਏਕਮ, ਸ਼ਿੰਦਾ ਤੇ ਗੁਰਬਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ ।

gippy grewal shared his son pic   ਹੋਰ ਪੜ੍ਹੋ :ਪਤੀ ਰਾਜ ਕੁੰਦਰਾ ਦੇ ਨਾਲ ਦੁਰਗਾ ਪੂਜਾ ਕਰਦੀ ਨਜ਼ਰ ਆਈ ਐਕਟਰੈੱਸ ਸ਼ਿਲਪਾ ਸ਼ੈੱਟੀ, ਸਭ ਦੀ ਖੁਸ਼ਹਾਲੀ ਦੇ ਲਈ ਕੀਤੀ ਪ੍ਰਾਥਨਾ

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਿੰਦਾ ਤੇ ਗੁਰਬਾਜ਼ ਦੀਆਂ ਕਿਊਟ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ ।

gippy grewal shared his sons pics

ਸ਼ਿੰਦਾ ਆਪਣੇ ਛੋਟੇ ਭਰਾ ਗੁਰਬਾਜ਼ ਦੇ ਨਾਲ ਲਾਡ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

shinda, gurbaaz and ekom

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਏਨੀਂ ਦਿਨੀ ਆਪਣੀ ਨਵੀਂ ਫ਼ਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ । ਇਸ ਫ਼ਿਲਮ ‘ਚ ਉਹ ਨੀਰੂ ਬਾਜਵਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ । ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

gurbaaz pics

You may also like