ਗਿੱਪੀ ਗਰੇਵਾਲ ਨੇ ਇੰਦਰਜੀਤ ਨਿੱਕੂ ਨੂੰ ਦਿੱਤਾ ਸਮਰਥਨ, ‘Yaar Mera Titliaan Warga’ ਦੇ ਪ੍ਰਮੋਸ਼ਨਲ ਟੂਰ ‘ਚ ਸ਼ਾਮਿਲ ਕੀਤਾ ਇੰਦਰਜੀਤ ਨਿੱਕੂ ਨੂੰ

written by Lajwinder kaur | August 25, 2022

Gippy Grewal supports Inderjit Nikku: ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਗਾਇਕ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਖੂਬ ਵਾਇਰਲ ਹੋਇਆ ਸੀ। ਜਿਸ ‘ਚ ਉਹ ਕਿਸੇ ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਨੂੰ ਬਿਆਨ ਕਰਦੇ ਹੋਏ ਨਜ਼ਰ ਆਏ।

ਇਸ ਵਾਇਰਲ ਵੀਡੀਓ ‘ਚ ਉਹ ਆਪਣੀ ਸਿਹਤ ਤੇ ਕਰੀਆਰ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਟ੍ਰੋਲ ਵੀ ਕੀਤਾ। ਪਰ ਕੁਝ ਸੂਝਵਾਨ ਲੋਕਾਂ ਨੇ ਇੰਦਰਜੀਤ ਨਿੱਕੂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਮਰਥਨ ਕੀਤਾ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਭਾਈਚਾਰਾ ਵੀ ਸਾਹਮਣੇ ਆਏ ਹਨ। ਦਿਲਜੀਤ ਦੋਸਾਂਝ ਤੋਂ ਬਾਅਦ ਗਿੱਪੀ ਗਰੇਵਾਲ ਨੇ ਇੰਦਰਜੀਤ ਨਿੱਕੂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ।

image source Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਏ ਇੰਦਰਜੀਤ ਨਿੱਕੂ ਦੇ ਸਮਰਥਨ ‘ਚ, ਕਿਹਾ-‘ਇੰਦਰਜੀਤ ਨਿੱਕੂ ਨੂੰ ਦੇਖਕੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ,ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ’

inside image of inderjit nikku image source Instagram

ਗਿੱਪੀ ਗਰੇਵਾਲ ਨੇ ਇੰਦਰਜੀਤ ਨਿੱਕੂ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਹੁਣ ਗੀਤ ਆਉਣਗੇ ਬੈਕ ਟੂ ਬੈਕ। ਇਸ ਤੋਂ ਇਲਾਵਾ ਗਿੱਪੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਇੰਦਰਜੀਤ ਨਿੱਕੂ ਜੋ ਕਿ ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ’ ਵਰਗਾ ਦੇ ਪ੍ਰਮੋਸ਼ਨਲ ਟੂਰ ‘ਚ ਨਜ਼ਰ ਆਉਣਗੇ।

gippy grewal movie yaar mera titliaan warga trailer released-min image source Instagram

ਜੀ ਹਾਂ ਫ਼ਿਲਮ ‘ਯਾਰ ਮੇਰਾ ਤਿੱਤਲੀਆਂ’ ਵਰਗਾ ਦੇ ਪ੍ਰਮੋਸ਼ਨਲ ਟੂਰ ਜੋ ਕਿ 26 ਅਗਸਤ ਨੂੰ ਜਲੰਧਰ ਚ ਹੋਵੇਗਾ। ਇਸ ਟੂਰ ‘ਚ ਗਿੱਪੀ ਗਰੇਵਾਲ ਦੇ ਨਾਲ ਇੰਦਰਜੀਤ ਨਿੱਕੂ, ਹੈਪੀ ਰਾਏਕੋਟੀ, ਜੀ ਖ਼ਾਨ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।

ਦੱਸ ਦਈਏ ਇੰਦਰਜੀਤ ਨਿੱਕੂ ਆਪਣੇ ਸਮੇਂ ਦੇ ਨਾਮੀ ਗਾਇਕ ਰਹੇ, ਜਿਨ੍ਹਾਂ ਨੇ ਕਈ ਹਿੱਟ ਐਲਬਮਾਂ ਦਿੱਤੀਆਂ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰਦੇ ਨਜ਼ਰ ਆਏ। ਲੋਕਾਂ ਤੇ ਗਾਇਕ ਭਾਈਚਾਰੇ ਵੱਲੋਂ ਮਿਲੇ ਸਮਰਥਨ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਪੋਸਟ ਪਾ ਕੇ ਸਭ ਦਾ ਧੰਨਵਾਦ ਵੀ ਅਦਾ ਕੀਤਾ।

You may also like