ਗਿੱਪੀ ਗਰੇਵਾਲ ਅਤੇ ਤਾਨੀਆ ਦੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

written by Lajwinder kaur | July 11, 2022

ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਬੈਕ ਟੂ ਬੈਕ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਨੇ। ਉਹ ਆਪਣੇ ਨਵੇਂ-ਨਵੇਂ ਪ੍ਰੋਜੈਕਟਸ ਦੀਆਂ ਘੋਸ਼ਣਾ ਕਰੀ ਜਾ ਰਹੇ ਹਨ। ਅੱਜ ਹੀ ਉਨ੍ਹਾਂ ਨੇ ਆਪਣੇ ਨਵੇਂ ਗੀਤ ਅਤੇ ਆਪਣੀ ਆਉਣ ਵਾਲੀ ਇੱਕ ਹੋਰ ਨਵੀਂ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।

ਹੋਰ ਪੜ੍ਹੋ : 'ਸ਼ੋਲੇ' ਫ਼ਿਲਮ ਦੇ ਸਾਂਭਾ ਦੀ ਧੀ ਦੀ ਖ਼ੂਬਸੂਰਤੀ ਅੱਗੇ ਫਿੱਕੀਆਂ ਨੇ ਬਾਲੀਵੁੱਡ ਦੀਆਂ ਹੀਰੋਇਨਾਂ ਵੀ, ਤਸਵੀਰਾਂ ਦੇਖ ਕੇ ਹਰ ਕੋਈ ਕਰ ਰਿਹਾ ਹੈ ਤਾਰੀਫ

Gippy Grewal and tania pic

ਜੀ ਹਾਂ ਗਿੱਪੀ ਗਰੇਵਾਲ ਤੇ ਤਾਨੀਆ ਜੋ ਕਿ ਨਿਰਦੇਸ਼ਕ ਪੰਕਜ ਬੱਤਰਾ ਦੀ ਆਉਣ ਵਾਲੀ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸੈੱਟ ਤੋਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ,ਪਰ ਅਜੇ ਤੱਕ ਫ਼ਿਲਮ ਦੇ ਨਾਮ ਤੋਂ ਪਰਦਾ ਨਹੀਂ ਚੁੱਕਿਆ ਗਿਆ ।

gippy and tania

ਇਸ ਫ਼ਿਲਮ 'ਚ ਗਿੱਪੀ ਤੇ ਤਾਨੀਆ ਤੋਂ ਇਲਾਵਾ ਰਾਜ ਸ਼ੋਕਰ , ਰੀਨਾ ਕੌਸ਼ਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਦਿਖਾਈ ਦੇਣਗੇ। ਰਾਕੇਸ਼ ਧਵਨ ਵੱਲੋਂ  ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ।

ਇਹ ਫਿਲਮ 8 ਮਾਰਚ 2023 ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਜੀ ਹਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਤਾਨੀਆ ਤੇ ਗਿੱਪੀ ਗਰੇਵਾਲ ਦੀ ਜੋੜੀ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।

Gippy Grewal and tania pic movie

ਫਿਲਹਾਲ ਗਿੱਪੀ ਤੇ ਤਾਨੀਆ ਦੀ ਕਮਿਸਟ੍ਰੀ ਨੂੰ ਦੇਖਣ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਤਾਨੀਆ ਜੋ ਕਿ ਗਿੱਪੀ ਗਰੇਵਾਲ ਦੇ ਗੀਤ Me & U ‘ਚ ਅਦਾਕਾਰੀ ਕਰ ਚੁੱਕੀ ਹੈ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਫ਼ਿਲਮੀ ਜਗਤ 'ਚ ਸਰਗਰਮ ਹਨ। ਪਿੱਛੇ ਜਿਹੇ ਉਹ ਮਾਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਉੱਧਰ ਗੱਲ ਕਰੀਏ ਤਾਨੀਆ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਆਪਣੀ ਸਾਦਗੀ ਭਰੇ ਅੰਦਾਜ਼ ਨਾਲ ਦਰਸ਼ਕਾਂ ਨੂੰ ਆਪਣਾ  ਦੀਵਾਨਾ ਬਣਾ ਰੱਖਿਆ ਹੈ। ਉਹ ਪਿੱਛੇ ਜਿਹੇ ਲੇਖ ਫ਼ਿਲਮ 'ਚ ਗੁਰਨਾਮ ਭੁੱਲਰ ਦੇ ਨਾਲ ਨਜ਼ਰ ਆਈ ਸੀ।

 

You may also like