ਮੀਂਹ ਕਾਰਨ ਗਿੱਪੀ ਗਰੇਵਾਲ ਦੇ ਘਰ ‘ਚ ਵੜਿਆ ਪਾਣੀ, ਛਿੰਦੇ ਤੇ ਗੁਰਬਾਜ਼ ਨੇ ਇੰਝ ਕੀਤੀ ਮਸਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

Reported by: PTC Punjabi Desk | Edited by: Shaminder  |  July 06th 2020 10:36 AM |  Updated: July 06th 2020 10:36 AM

ਮੀਂਹ ਕਾਰਨ ਗਿੱਪੀ ਗਰੇਵਾਲ ਦੇ ਘਰ ‘ਚ ਵੜਿਆ ਪਾਣੀ, ਛਿੰਦੇ ਤੇ ਗੁਰਬਾਜ਼ ਨੇ ਇੰਝ ਕੀਤੀ ਮਸਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪੁੱਤਰਾਂ ਦੇ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਦੇ ਘਰ ਬਰਸਾਤ ਕਾਰਨ ਪਾਣੀ ਵੜ ਗਿਆ ਹੈ ਅਤੇ ਉਨ੍ਹਾਂ ਦਾ ਪੁੱਤਰ ਛਿੰਦਾ ਕਹਿੰਦਾ ਹੈ ਕਿ ਫਲੱਡ ਆ ਗਿਆ ਹੈ ।ਜਿਸ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਬੱਚਿਆਂ ਦੇ ਨਾਲ ਘਰ ‘ਚ ਵੜੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ।

https://www.facebook.com/PtcPunjabiCanada/videos/2191647314315325/

ਇਸ ਦੌਰਾਨ ਗੁਰਬਾਜ਼ ਗਰੇਵਾਲ ਵੀ ਨਜ਼ਰ ਆ ਰਹੇ ਨੇ । ਜਿਸ ਨਾਲ ਹਾਸਾ ਠੱਠਾ ਕਰਦੇ ਹੋਏ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ । ਇਸੇ ਦੌਰਾਨ ਕਮਰੇ ‘ਚ ਇੱਕ ਛਿਪਕਲੀ ਆ ਜਾਂਦੀ ਹੈ । ਜਿਸ ਨੂੰ ਵੇਖ ਕੇ ਛਿੰਦਾ ਕਹਿੰਦਾ ਹੈ ਕਿ ਛਿਪਕਲੀ ਆ ਗਈ ਹੈ ਜਿਸ ਨੂੰ ਕਿ ਗਿੱਪੀ ਜੀਤੋ ਕਹਿ ਕੇ ਬੁਲਾਉਂਦੇ ਹਨ ।

https://www.instagram.com/p/CCQPHqUgvS3/

ਇਸ ਤਰ੍ਹਾਂ ਗਿੱਪੀ ਗੁਰਬਾਜ਼ ਕੋਲ ਵੀ ਜਾ ਕੇ ਪੁੱੱਛਦੇ ਹਨ ਕਿ ਪਾਣੀ ਇੱਥੇ ਤਾਂ ਨਹੀਂ ਆਇਆ ਜਿਸ ਤੋਂ ਬਾਅਦ ਗੁਰਬਾਜ਼ ਰਿੜਨ ਲੱਗ ਜਾਂਦਾ ਹੈ ਤਾਂ ਗਿੱਪੀ ਉਸ ਨੂੰ ਕਹਿੰਦੇ ਹਨ ਕਿ ਤੂੰ ਤਾਂ ਸਵੀਮਿੰਗ ਵਾਲੀ ਪੋਜੀਸ਼ਨ ਬਣਾ ਲਈ ਹੈ ।

ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨਾਲ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network