ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਪਿਕਚਰਜ਼ ਦੇ ਨਾਮ ‘ਤੇ ਕੁਝ ਲੋਕ ਕਰ ਰਹੇ ਨੇ ਧੋਖਾਧੜੀ, ਪੋਸਟ ਪਾ ਕੇ ਅਜਿਹੇ ਲੋਕਾਂ ਤੋਂ ਬਚਣ ਦੀ ਆਖੀ ਗੱਲ

written by Lajwinder kaur | June 09, 2022

ਆਏ ਦਿਨ ਧੋਖੇਧੜੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਧੋਖਾਧੜੀ ਕਰਨ ਵਾਲੇ ਵਿਅਕਤੀ ਨਵੀਆਂ-ਨਵੀਆਂ ਸਕੀਮਾਂ ਕੱਢਦੇ ਰਹਿੰਦੇ ਹਨ। ਜੀ ਹਾਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਇਆ ਹੈ। ਇਹ ਮਾਮਲਾ ਗਿੱਪੀ ਗਰੇਵਾਲ ਦੀ ਪ੍ਰੋਡਕਸਨ ਹੰਬਨ ਮੋਸ਼ਨ ਪਿਕਚਰਜ਼ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕੁਝ ਸ਼ਰਾਰਤੀ ਅਨਸਰ ਗਿੱਪੀ ਗਰੇਵਾਲ ਦੀ ਕੰਪਨੀ ਦੇ ਨਾਮ ਉੱਤੇ ਠੱਗੀ ਕਰ ਰਹੇ ਹਨ। ਜਿਸ ਦੀ ਜਾਣਕਾਰੀ ਖੁਦ ਹੰਬਲ ਮਿਊਜ਼ਿਕ ਦੇ ਇੰਸਟਾਗ੍ਰਾਮ ਪੇਜ਼ ਤੋਂ ਦਿੱਤੀ ਗਈ ਹੈ।

ਹੋਰ ਪੜ੍ਹੋ : ਧਮਕੀ ਮਿਲਣ 'ਤੇ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ, ਕਿਹਾ- 'ਗੋਲਡੀ ਬਰਾੜ ਨੂੰ ਮੈਂ...'

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਪਿਕਚਰਜ਼ ਨੇ ਵੀਰਵਾਰ ਨੂੰ ਉਸ ਦੇ ਪ੍ਰੋਡਕਸ਼ਨ ਹਾਊਸ ਦੇ ਨਾਂ 'ਤੇ ਕੀਤੀ ਜਾ ਰਹੀ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਪ੍ਰੋਡਕਸ਼ਨ ਹਾਊਸ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਸਪੱਸ਼ਟੀਕਰਨ ਜਾਰੀ ਕੀਤਾ ਅਤੇ ਲੋਕਾਂ ਨੂੰ ਅਜਿਹੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

Gippy Grewal's Humble Motion Pictures flags fraud, says 'Third party never gets involved in our casting'

ਹੰਬਲ ਮੋਸ਼ਨ ਪਿਕਚਰਜ਼ ਨੇ ਇੰਸਟਾਗ੍ਰਾਮ 'ਤੇ  ਕੁਝ ਈਮੇਲ ਦੀਆਂ ਤਸਵੀਰ ਸਾਂਝੀ ਕੀਤੀ ਨੇ।  ਜੋ ਇਸ ਪ੍ਰੋਡਕਸ਼ਨ ਹਾਊਸ ਦੇ ਨਾਮ ਦੀ ਫੇਕ ਆਈਡ ਬਣਾ ਕੇ ਲੋਕਾਂ ਠੱਗੀ ਦੇ ਲਈ ਭੇਜੀ ਜਾ ਰਹੀਆਂ ਹਨ।

ਦੱਸ ਦਈਏ ਇਸ ਈਮੇਲ ਦੇ ਪਹਿਲੇ ਪੈਰ੍ਹ ਵਿੱਚ ਲਿਖਿਆ ਹੋਇਆ ਹੈ- ‘ਸਾਨੂੰ ਨਵੀਂ ਆਉਣ ਵਾਲੀ ਪੰਜਾਬੀ ਫ਼ਿਲਮ  ਬ੍ਰਾਊਨ ਮੁੰਡੇ ਲਈ ਸਾਡੇ ਭਰੋਸੇਯੋਗ ਸਰੋਤਾਂ ਤੋਂ ਤੁਹਾਡਾ ਪ੍ਰੋਫਾਈਲ ਪ੍ਰਾਪਤ ਹੋਈ ਹੈ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਤੇ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੁਆਰਾ ਮਿਲਕੇ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ।

Gippy Grewal's Humble Motion Pictures flags fraud, says 'Third party never gets involved in our casting'

ਇਸ ਮੇਲ ‘ਚ ਅੱਗੇ ਲਿਖਿਆ ਗਿਆ ਹੈ- ਪ੍ਰੋਜੈਕਟ ਦੀਆਂ ਵੱਖ-ਵੱਖ ਤਰੀਕਾਂ ਲਿਖੀਆਂ ਗਈਆਂ ਨੇ ਕਿਸੇ ਨੂੰ 28 ਮਾਰਚ 2022, ਕਿਸੇ ਨੂੰ 4 ਅਪ੍ਰੈਲ, 8 ਅਪ੍ਰੈਲ ਕਰਕੇ ਲਿਖਿਆ ਹੋਏ ਸ਼ੂਟ ਦੇ ਸ਼ੁਰੂ ਹੋਣ ਦੀ ਤਰੀਕਾਂ ਦੱਸੀ ਗਈਆਂ ਹਨ। ਇਸ ਤੋਂ ਇਲਾਵਾ ਸ਼ੂਟ ਲੋਕੇਸ਼ਨਾਂ ਚੰਡੀਗੜ੍ਹ, ਮੋਹਾਲੀ, ਅਤੇ ਦਿੱਲੀ ਜਾਲੁਕਬਾੜੀ ਗੁਹਾਟੀ ਅਸਾਮ, ਗੁਹਾਟੀ ਯੂਨੀਵਰਸਿਟੀ, ਤੋਂ ਇਲਾਵਾ ਕਈ ਹੋਰ ਥਾਵਾਂ ਵੀ ਦੱਸੀਆਂ ਗਈਆਂ ਹਨ।

ਇਸ ਈਮੇਲ 'ਚ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ ਤੁਹਾਡੀ ਪ੍ਰੋਫਾਇਲ ਮਿਸਟਰ ਅਰਮਾਨ ਖ਼ਾਨ ਦੀ ਸਿਫ਼ਾਰਸ਼ ਦੇ ਨਾਲ ਮਿਲੀ ਹੈ। ਤੁਸੀਂ ਇੱਕ ਕਲਾਕਾਰ ਦੇ ਤੌਰ 'ਤੇ ਪੰਜਾਬੀ ਫ਼ਿਲਮ ਪ੍ਰੋਜੈਕਟ ਵਿੱਚ ਸਮਾਨੰਤਰ ਮੁੱਖ ਅਦਾਕਾਰ ਦੇ ਨਾਲ ਅੱਗੇ ਵਧੋ, ਜਿਸ ਦੀ ਸ਼ੂਟਿੰਗ ਵਾਇਕਾਮ 18 ਸਟੂਡੀਓਜ਼ ਲਈ ਕੀਤੀ ਜਾਵੇਗੀ।

ਇਸ ਮੇਲ ਚ ਦਿੱਤਾ ਜਾਣ ਵਾਲਾ ਵੇਤਨ ਵੀ ਦੱਸਿਆ ਗਿਆ ਹੈ ਕਿ ਤੁਹਾਨੂੰ ਸਾਰੇ ਪ੍ਰੋਜੈਕਟ ਤਨਖ਼ਾਹ ਅਧਾਰਤ ਹਨ, 85000 ਪ੍ਰਤੀ ਦਿਨ ਮਿਲੇਗਾ। ਟ੍ਰੈਵਲ ਪਾਰਟਨਰ ਸਪਾਈਸ ਜੈੱਟ ਏਅਰਵੇਜ਼ ਦੁਆਰਾ ਯਾਤਰਾ ਕਰੋਗੇ। ਇਸ ਤੋਂ ਬਾਅਦ ਮੇਲ ਦੇ ਅੰਤ ‘ਚ ਕੁਝ ਰਕਮ ਸਕਿਊਰਟੀ ਦੇ ਨਾਮ ‘ਤੇ ਮੰਗੀ ਗਈ ਹੈ।

ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੇਲਾਂ ਉਪਰ ਸਪੱਸ਼ਟੀਕਰਨ ਜਾਰੀ ਕਰਦੇ ਹੋਏ, ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਮਿਊਜ਼ਿਕ ਨੇ ਕਿਹਾ ਕਿ "ਇਹ ਸਭ ਦੇ ਧਿਆਨ ਵਿੱਚ ਲਿਆਉਣ ਲਈ ਹੈ ਕਿ ਅਸੀਂ ਹੰਬਲ ਮੋਸ਼ਨ ਪਿਕਚਰਸ, ਅਸੀਂ ਕਿਸੇ ਵੀ ਕਿਸਮ ਦੀ ਕਾਸਟਿੰਗ ਨਹੀਂ ਕਰਦੇ ਜਿਸ ਵਿੱਚ ਮਨੀ ਲਾਂਡਰਿੰਗ ਸ਼ਾਮਿਲ ਹੋਵੇ ਕਿਉਂਕਿ we truly believe that Talent has its wings to fly as high ।

ਹੰਬਲ ਮਿਊਜ਼ਿਕ ਨੇ ਅੱਗੇ ਲਿਖਿਆ ਹੈ "ਨਾਲ ਹੀ, ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸ ਤਰ੍ਹਾਂ ਦਾ ਕੰਮ ਸਾਡੇ ਦੁਆਰਾ ਨਹੀਂ ਕੀਤਾ ਗਿਆ ਹੈ। ਤੀਜੇ-ਧਿਰ ਕਦੇ ਵੀ ਸਾਡੀ ਕਾਸਟਿੰਗ ਵਿੱਚ ਸ਼ਾਮਲ ਨਹੀਂ ਹੁੰਦੀ ਹੈ। ਕਾਸਟਿੰਗ ਕਾਲ ਦੀ ਘੋਸ਼ਣਾ ਸਿਰਫ ਸਾਡੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਹੀ ਕੀਤੀ ਜਾਂਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਫਰਜ਼ੀ ਨੰਬਰ ਤੇ ਈ-ਮੇਲ ਵੀ ਸਾਂਝੀ ਕੀਤੀ ਹੈ।

 

 

View this post on Instagram

 

A post shared by Humble Music (@thehumblemusic)

You may also like