ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਜਲਦ ਨਵੀਂ ਫਿਲਮ, ਜਤਿੰਦਰ ਸ਼ਾਹ ਕਰ ਰਹੇ ਨੇ ਪ੍ਰੋਡਿਊਸ

Written by  Aaseen Khan   |  February 01st 2019 11:27 AM  |  Updated: February 01st 2019 01:47 PM

ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਜਲਦ ਨਵੀਂ ਫਿਲਮ, ਜਤਿੰਦਰ ਸ਼ਾਹ ਕਰ ਰਹੇ ਨੇ ਪ੍ਰੋਡਿਊਸ

ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਜਲਦ ਨਵੀਂ ਫਿਲਮ, ਜਤਿੰਦਰ ਸ਼ਾਹ ਕਰ ਰਹੇ ਨੇ ਪ੍ਰੋਡਿਊਸ : ਪੰਜਾਬੀ ਰਾਕਸਟਾਰ ਗਿੱਪੀ ਗਰੇਵਾਲ ਲਗਾਤਾਰ ਸੁਪਰਹਿੱਟ ਪੰਜਾਬੀ ਫ਼ਿਲਮਾਂ ਦੇਣ ਵਾਲੇ ਕਲਾਕਾਰ ਹਨ। ਉਹਨਾਂ ਦੇ ਗਾਣੇ ਅਤੇ ਫ਼ਿਲਮਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਲੋਂ ਪਸੰਦ ਕੀਤੇ ਜਾਂਦੇ ਹਨ। ਤਾਂ ਹੀ ਅੱਜ ਹਰ ਵਰਗ ਦਾ ਵਿਅਕਤੀ ਗਿੱਪੀ ਗਰੇਵਾਲ ਦਾ ਫੈਨ ਹੈ। ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਦਾ ਸ਼ੈਡਿਊਲ ਲਗਾਤਾਰ ਬਿਜ਼ੀ ਚੱਲ ਰਿਹਾ ਹੈ।

ਉਹਨਾਂ ਵੱਲੋਂ ਫ਼ਿਲਮਾਂ ਦੀ ਲਗਾਤਾਰ ਅਨਾਊਸਮੈਂਟ ਕੀਤੀ ਜਾ ਰਹੀ ਹੈ ਅਤੇ ਕਈ ਫ਼ਿਲਮਾਂ ਦਾ ਸ਼ੂਟ ਵੀ ਚੱਲ ਰਿਹਾ ਹੈ। ਇਸੇ ਲੜੀ ਦੇ ਤਹਿਤ 'ਚ ਪੰਜਾਬੀ ਇੰਡਸਟਰੀ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਅਤੇ ਪ੍ਰੋਡਿਊਸਰ ਜਸਤਿੰਦਰ ਸ਼ਾਹ ਹੋਰਾਂ ਵੱਲੋਂ ਗਿੱਪੀ ਗਰੇਵਾਲ ਨਾਲ ਫਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਜਿਹੜੀ ਇਸੇ ਸਾਲ 13 ਸਤੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਨੂੰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਜਾਣਾ ਹੈ। ਫਿਲਮ ਦੇ ਨਾਮ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Gippy Grewal new Movie announce new movie with Jatinder shah Production release date out Gippy Grewal

ਇਹ ਫਿਲਮ ਸ਼ਾਹ ਐਂਡ ਸ਼ਾਹ ਪ੍ਰੋਡਕਸ਼ਨ ਅਤੇ ਓਮਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਜਾਣੀ ਹੈ। ਫਿਲਮ ਦਾ ਮਿਊਜ਼ਿਕ ਵੀ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਜਾਣਾ ਹੈ। ਫਿਲਮ ਨੂੰ ਪ੍ਰੋਡਿਊਸ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੇ ਆਸ਼ੂ ਮਨੀਸ਼ ਸਾਹਨੀ ਵੱਲੋਂ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਫਿਲਮ ਬਾਰੇ ਹੋਰ ਜਾਣਕਾਰੀ ਕਦੋਂ ਤੱਕ ਸਾਹਮਣੇ ਆਉਂਦੀ ਹੈ। ਓਮਜੀ ਪ੍ਰੋਡਕਸ਼ਨ ਵੱਲੋਂ ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ।

ਹੋਰ ਵੇਖੋ : ਜੌਰਡਨ ਸੰਧੂ ਦੀਆਂ ਬੋਲੀਆਂ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਵੀਡੀਓ

ਗਿੱਪੀ ਗਰੇਵਾਲ ਦੀ ਵਰਕਫਰੰਟ ਦੀ ਗੱਲ ਕਰੀਏ ਤਾਂ ਮੰਜੇ ਬਿਸਤਰੇ 2 ਫਿਲਮ 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਮਿਲਣ ਵਾਲੀ ਹੈ। ਉੱਥੇ ਹੀ ਅਰਦਾਸ 2 ਦਾ ਸ਼ੂਟ ਵੀ ਚੱਲ ਰਿਹਾ ਹੈ ਜੋ ਕਿ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network