
ਪੰਜਾਬੀ ਮਿਊਜ਼ਿਕ ਜਗਤ ਦੇ ਚਮਕਦਾ ਹੋਇਆ ਸਿਤਾਰਾ ਸਿੱਧੂ ਮੂਸੇਵਾਲ ਜੋ ਕਿ 29 ਮਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਸ਼ਾਰਪ ਸ਼ੂਟਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।
ਜਿਸ ਤੋਂ ਬਾਅਦ ਮਿਊਜ਼ਿਕ ਜਗਤ ‘ਚ ਅਜੇ ਤੱਕ ਸੋਗ ਹੈ। ਸਿੱਧੂ ਮੂਸੇਵਾਲਾ ਦੇ ਨਾਲ ਦੁੱਖ ਵੰਡਾਉਣ ਲਈ ਪ੍ਰਸ਼ੰਸਕ ਅਤੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚਦੇ ਹਨ। ਕੁਝ ਸਮੇਂ ਪਹਿਲਾਂ ਹੀ ਗਾਇਕ ਗਿੱਪੀ ਗਰੇਵਾਲ ਦਾ ਪਰਿਵਾਰ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਨੇ।
ਜੀ ਹਾਂ ਕੁਝ ਹੋਰ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਅੰਦਰ ਦੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਰਵਨੀਤ ਗਰੇਵਾਲ, ਏਕਮ, ਸ਼ਿੰਦਾ ਅਤੇ ਗੁਰਬਾਜ਼ ਜੋ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ 'ਚ ਦੇਖ ਸਕਦੇ ਹੋ ਸ਼ਿੰਦਾ ਗਰੇਵਾਲ ਜੋ ਕਿ ਸਿੱਧੂ ਦੇ ਬੁੱਤੇ ਦੇ ਨਾਲ ਪੱਟ ਤੇ ਥਾਪੀ ਵਾਲਾ ਪੋਜ਼ ਦੇ ਕੇ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਬਾਜ਼ ਵੀ ਜੋ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ ਨਜ਼ਰ ਆ ਰਿਹਾ ਹੈ। ਇੱਕ ਹੋਰ ਤਸਵੀਰ ‘ਚ ਤਿੰਨੋਂ ਬੱਚੇ ਸਿੱਧੂ ਦੀ ਮਾਂ ਅਤੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ‘ਚ ਰਵਨੀਤ ਗਰੇਵਾਲ ਵੀ ਸਿੱਧੂ ਦੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ‘ਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਦੁਲਾਰ ਕਰਦੀ ਹੋਈ ਨਜ਼ਰ ਆ ਰਹੀ ਸੀ।
ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ। ਕਿਉਂਕਿ ਇਸ ਵੀਡੀਓ ‘ਚ ਦੇਖ ਸਕਦੇ ਹੋਏ ਬੱਚਿਆਂ ਨੂੰ ਮਿਲਕੇ ਸਿੱਧੂ ਦੇ ਮਾਪਿਆਂ ਦੇ ਚਿਹਰੇ ‘ਤੇ ਕੁਝ ਸਕੂਨ ਜਾ ਨਜ਼ਰ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਬੱਚੇ ਘਰ ‘ਚ ਰੌਣਕਾਂ ਬਿਖੇਰ ਦਿੰਦੇ ਹਨ। ਇਹ ਨੰਨ੍ਹੇ ਬੱਚੇ ਸਿੱਧੂ ਦੇ ਮਾਪਿਆਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ ਕਰਦੇ ਨਜ਼ਰ ਆਏ।
View this post on Instagram